Home ਦੇਸ਼ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ‘ਚ ਭਾਜਪਾ ਨੇਤਾ ਗ੍ਰਿਫ਼ਤਾਰ , ਜਾਣੋ...

ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ‘ਚ ਭਾਜਪਾ ਨੇਤਾ ਗ੍ਰਿਫ਼ਤਾਰ , ਜਾਣੋ ਕੀ ਹੈ ਮਾਮਲਾ?

0

ਕੋਲਕਾਤਾ: ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ‘ਚ ਇਕ ਭਾਜਪਾ ਨੇਤਾ ਨੂੰ ਸਾਮਾਨ ਨਾਲ ਭਰੇ ਵਾਹਨਾਂ ਤੋਂ ਪੈਸੇ ਵਸੂਲਣ ਅਤੇ ਕਾਰੋਬਾਰੀ ਦੇ ਪਰਿਵਾਰ ਤੋਂ ਮੰਗੀ ਗਈ ਰਕਮ ਨਾ ਦੇਣ ‘ਤੇ ਉਸ ਦੇ ਪੁੱਤਰ ਨੂੰ ਅਗਵਾ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਪੁਲਿਸ ਮੁਤਾਬਕ ਦੋਸ਼ੀ ਦੀ ਪਛਾਣ ਭਾਜਪਾ ਦੇ ਤੂਫਾਨਗੰਜ-4 ਮੰਡਲ ਉਪ ਪ੍ਰਧਾਨ ਵਿਸ਼ਵਜੀਤ ਤਾਲੁਕਦਾਰ ਵਜੋਂ ਹੋਈ ਹੈ। ਗੁਆਂਢੀ ਅਲੀਪੁਰਦੁਆਰ ਜ਼ਿਲ੍ਹੇ ਦੇ ਇਕ ਵਪਾਰੀ ਨੇ ਤਾਲੁਕਦਾਰ ਖ਼ਿਲਾਫ਼ ਬਕਸ਼ੀਰਹਾਟ ਪਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ‘ਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮ ਨੇ ਉਸ ਤੋਂ ਫਿਰੌਤੀ ਦੀ ਮੰਗ ਕੀਤੀ ਅਤੇ ਮੰਗ ਪੂਰੀ ਨਾ ਹੋਣ ‘ਤੇ ਉਸ ਦੇ ਲੜਕੇ ਨੂੰ ਅਗਵਾ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਤਾਲੁਕਦਾਰ ਨੂੰ ਸ਼ੁੱਕਰਵਾਰ ਦੇਰ ਰਾਤ ਤੁਫਾਨਗੰਜ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਪਾਰਟੀ ਆਗੂਆਂ ਨੇ ਵੀ ਕੀਤੀ ਆਲੋਚਨਾ
ਪੁਲਿਸ ਨੇ ਕਿਹਾ ਕਿ ਦੋਸ਼ੀ ‘ਤੇ ਪੱਛਮੀ ਬੰਗਾਲ ਅਤੇ ਅਸਾਮ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਤੋਂ ਲੰਘਣ ਵਾਲੇ ਮਾਲ ਵਾਹਨਾਂ ਅਤੇ ਪੱਥਰਾਂ ਨਾਲ ਭਰੇ ਡੰਪਰਾਂ ਤੋਂ ਨਿਯਮਤ ਤੌਰ ‘ਤੇ ਪੈਸੇ ਵਸੂਲਣ ਦਾ ਵੀ ਦੋਸ਼ ਹੈ। ਇਨ੍ਹਾਂ ਦੋਸ਼ਾਂ ਨੂੰ ਲੈ ਕੇ ਭਾਜਪਾ ਦੇ ਅੰਦਰੋਂ ਵੀ ਆਲੋਚਨਾ ਹੋਈ ਹੈ। ਸਥਾਨਕ ਭਾਜਪਾ ਆਗੂ ਕਮਲ ਦਾਸ ਨੇ ਦੋਸ਼ ਲਾਇਆ ਕਿ ਤਾਲੁਕਦਾਰ ਮੱਛੀ, ਮੁਰਗੀ ਤੇ ਸੁਪਾਰੀ ਸਮੇਤ ਹੋਰ ਸਾਮਾਨ ਲੈ ਕੇ ਜਾਣ ਵਾਲੇ ਵਾਹਨਾਂ ਤੋਂ ਪੈਸੇ ਵਸੂਲਦਾ ਸੀ। ਦਾਸ ਨੇ ਕਿਹਾ, ”ਸਾਨੂੰ ਅਜਿਹਾ ਨੇਤਾ ਨਹੀਂ ਚਾਹੀਦਾ ਜੋ ਪਾਰਟੀ ਦੇ ਨਾਂ ‘ਤੇ ਪੈਸੇ ਬਟੋਰਦਾ ਹੋਵੇ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।

ਭਾਜਪਾ ਦੇ ਕੂਚ ਬਿਹਾਰ ਜ਼ਿਲ੍ਹਾ ਉਪ ਪ੍ਰਧਾਨ ਬਿਰਜ ਬਾਸੂ ਨੇ ਕਿਹਾ ਕਿ ਪਾਰਟੀ ਕੋਈ ਵੀ ਵਰਕਰ ਅਨੈਤਿਕ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਾਜਪਾ ਦੇ ਸੂਬਾ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਕਈ ਵਾਰ ਪਾਰਟੀ ਵਰਕਰਾਂ ਨੂੰ ਜਬਰ-ਜ਼ਨਾਹ ਵਿਰੁੱਧ ਚੇਤਾਵਨੀ ਦਿੱਤੀ ਹੈ। ਹਾਲ ਹੀ ਵਿੱਚ ਉਨ੍ਹਾਂ ਮੰਨਿਆ ਸੀ ਕਿ ਪਾਰਟੀ ਅਜਿਹੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਭਾਜਪਾ ਨੇਤਾ ਤਾਲੁਕਦਾਰ ‘ਤੇ ਲੱਗੇ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version