ਨਵੀਂ ਦਿੱਲੀ : 2024 ਦੀਆਂ ਲੋਕ ਸਭਾ ਚੋਣਾਂ (Lok Sabha elections) ਤੋਂ ਪਹਿਲਾਂ ਭਾਜਪਾ ਨੇ ਸੂਬਾ ਸੰਗਠਨ ‘ਚ ਵੱਡੇ ਬਦਲਾਅ ਕੀਤੇ ਹਨ। ਭਾਜਪਾ ਨੇ ਚਾਰ ਰਾਜਾਂ ਦੇ ਸੂਬਾ ਪ੍ਰਧਾਨ ਬਦਲ ਦਿੱਤੇ ਹਨ। ਜਿਨ੍ਹਾਂ ਰਾਜਾਂ ਨੂੰ ਨਵੇਂ ਪ੍ਰਧਾਨ ਮਿਲੇ ਹਨ, ਉਨ੍ਹਾਂ ਵਿੱਚ ਪੰਜਾਬ, ਝਾਰਖੰਡ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸ਼ਾਮਲ ਹਨ।
ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਨੂੰ ਤੇਲੰਗਾਨਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਭਾਜਪਾ ਨੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਨੂੰ ਝਾਰਖੰਡ ਵਿੱਚ ਪਾਰਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਈਟੇਲਾ ਰਾਜੇਂਦਰ ਨੂੰ ਤੇਲੰਗਾਨਾ ਵਿੱਚ ਪਾਰਟੀ ਦੀ ਚੋਣ ਪ੍ਰਬੰਧਨ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਡੀ ਪੁਰੰਡੇਸ਼ਵਰੀ ਨੂੰ ਭਾਜਪਾ ਨੇ ਪਾਰਟੀ ਦੀ ਆਂਧਰਾ ਪ੍ਰਦੇਸ਼ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਹੈ।