Homeਦੇਸ਼Haryana Newsਭਾਜਪਾ ਨੇ ਰਾਜ ਸਭਾ ਦੇ ਉਮੀਦਵਾਰਾਂ ਦਾ ਕੀਤਾ ਐਲਾਨ

ਭਾਜਪਾ ਨੇ ਰਾਜ ਸਭਾ ਦੇ ਉਮੀਦਵਾਰਾਂ ਦਾ ਕੀਤਾ ਐਲਾਨ

ਦਿੱਲੀ : ਭਾਜਪਾ ਨੇ ਹਰਿਆਣਾ (Haryana) ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਰਾਜ ਸਭਾ (Rajya Sabha) ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਹੈੱਡਕੁਆਰਟਰ (BJP Headquarters) ਨਵੀਂ ਦਿੱਲੀ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਹਰਿਆਣਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੂੰ ਰਾਜ ਸਭਾ ਦਾ ਉਮੀਦਵਾਰ ਐਲਾਨਿਆ ਗਿਆ ਹੈ। ਸੁਭਾਸ਼ ਬਰਾਲਾ ਡੀਪੀ ਵਾਟਸ ਦੀ ਥਾਂ ਲੈਣਗੇ।

ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਡੀ.ਪੀ ਵਤਸ ਦਾ ਕਾਰਜਕਾਲ ਅਪ੍ਰੈਲ ‘ਚ ਖਤਮ ਹੋਣ ਜਾ ਰਿਹਾ ਹੈ। ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਇਸ ਸਮੇਂ ਹਰਿਆਣਾ ਬਿਊਰੋ ਆਫ ਪਬਲਿਕ ਅੰਡਰਟੇਕਿੰਗਜ਼ ਦੇ ਚੇਅਰਮੈਨ ਹਨ। ਉਹ ਇਸ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ। ਇਕ ਵਾਰ ਫਿਰ ਭਾਜਪਾ ਬਰਾਲਾ ‘ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਰਾਜ ਸਭਾ ‘ਚ ਭੇਜਣ ਜਾ ਰਹੀ ਹੈ।

PunjabKesari

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments