Home ਯੂਪੀ ਖ਼ਬਰਾਂ Bihar Election Result 2025 : ਗਿਣਤੀ ਦੇ ਪਹਿਲੇ ਰੂਝਾਨ ‘ਚ NDA ਅੱਗੇ

Bihar Election Result 2025 : ਗਿਣਤੀ ਦੇ ਪਹਿਲੇ ਰੂਝਾਨ ‘ਚ NDA ਅੱਗੇ

0

ਬਿਹਾਰ : ਬਿਹਾਰ ਵਿੱਚ ਇਸ ਵਾਰ ਕਿਸ ਦੀ ਸਰਕਾਰ ਬਣੇਗੀ, ਇਸ ਦਾ ਐਲਾਨ ਕੁਝ ਸਮੇਂ ਵਿਚ ਹੋਣ ਵਾਲਾ ਹੈ। ਬਿਹਾਰ ਦੀਆਂ 243 ਸੀਟਾਂ ‘ਤੇ ਹੋਈ ਵੋਟਿੰਗ ਦੀ ਗਿਣਤੀ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਗਿਣਤੀ ਦੇ ਪਹਿਲੇ ਰੂਝਾਨ ‘ਚ NDA ਅੱਗੇ ਚੱਲ ਰਹੀ ਹੈ। ਸਾਰੇ ਜ਼ਿਲ੍ਹਿਆਂ ਵਿੱਚ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਸਾਰੀਆਂ ਈ.ਵੀ.ਐਮ. ਮਸ਼ੀਨਾਂ ਸਖ਼ਤ ਸੁਰੱਖਿਆ ਹੇਠ ਹਨ।

ਬਿਹਾਰ ਵਿੱਚ 2 ਪੜਾਅ ਵਿਚ ਹੋਈ ਸੀ ਵੋਟਿੰਗ
ਬਿਹਾਰ ਦੀਆਂ 243 ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ। ਇਹ ਚੋਣਾਂ 2 ਪੜਾਅ ਵਿਚ ਕਰਵਾਈਆਂ ਗਈਆਂ ਸਨ। 121 ਸੀਟਾਂ ‘ਤੇ ਪਹਿਲੇ ਪੜਾਅ ਦੀ ਚੋਣ 6 ਨਵੰਬਰ ਨੂੰ ਹੋਈ ਸੀ, ਜਦਕਿ ਦੂਜੇ ਪੜਾਅ ਵਿੱਚ ਮੰਗਲਵਾਰ ਨੂੰ 122 ਸੀਟਾਂ ਲਈ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ ਅੱਜ, ਹੋ ਰਹੀ ਹੈ। ਇਸ ਵਾਰ ਸੂਬੇ ਦੇ 67.13 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜੋ ਹੁਣ ਤੱਕ ਦਾ ਸਭ ਤੋਂ ਵੱਧ ਵੋਟ ਫ਼ੀਸਦੀ ਦਰ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਬਿਹਾਰ ਵਿਚ ਹੋਈਆਂ ਚੋਣਾਂ ਵਿਚ ਔਰਤਾਂ ਨੇ 71.78 ਫੀਸਦੀ ਵੋਟਿੰਗ ਕੀਤੀ, ਜਦੋਂ ਕਿ ਮਰਦਾਂ ਦੀ ਵੋਟਿੰਗ ਪ੍ਰਤੀਸ਼ਤਤਾ 62.98 ਸੀ।

NO COMMENTS

LEAVE A REPLY

Please enter your comment!
Please enter your name here

Exit mobile version