Homeਯੂ.ਪੀBihar By-Election Result : ਰੂਪੌਲੀ 'ਚ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਰਹੇ ਜੇਤੂ

Bihar By-Election Result : ਰੂਪੌਲੀ ‘ਚ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ ਰਹੇ ਜੇਤੂ

ਬਿਹਾਰ : ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੀ ਰੂਪੌਲੀ ਵਿਧਾਨ ਸਭਾ ਸੀਟ ਦੀ ਉਪ ਚੋਣ (The Rupoli Vidhan Sabha By-Election) ਲਈ ਵੋਟਾਂ ਦੀ ਗਿਣਤੀ ਖਤਮ ਹੋ ਗਈ ਹੈ। ਸੂਬਾ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੂਪੌਲੀ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 8 ਵਜੇ ਪੂਰਨੀਆ ਕਾਲਜ ਵਿਖੇ ਸ਼ੁਰੂ ਹੋਈ ਸੀ। ਕੁੱਲ ਬਾਰਾਂ ਗੇੜਾਂ ਵਿੱਚ ਵੋਟਾਂ ਦੀ ਗਿਣਤੀ ਤੋਂ ਬਾਅਦ ਆਜ਼ਾਦ ਉਮੀਦਵਾਰ ਸ਼ੰਕਰ ਸਿੰਘ (Independent Candidate Shankar Singh) ਜੇਤੂ ਰਹੇ ਹਨ। ਸ਼ੰਕਰ ਸਿੰਘ 8211 ਵੋਟਾਂ ਨਾਲ ਜੇਤੂ ਰਹੇ ਹਨ।

ਸੀਟ ਬੀਮਾ ਭਾਰਤੀ ਦੇ ਜੇ.ਡੀ.ਯੂ. ਤੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ
ਵਰਣਨਯੋਗ ਹੈ ਕਿ ਰੂਪੌਲੀ ਦੀ ਤਤਕਾਲੀ ਵਿਧਾਇਕ ਸੀਮਾ ਭਾਰਤੀ ਨੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੀ ਟਿਕਟ ‘ਤੇ ਹਾਲ ਹੀ ‘ਚ ਹੋਈਆਂ ਲੋਕ ਸਭਾ ਚੋਣਾਂ ਲੜਨ ਲਈ ਜਨਤਾ ਦਲ ਯੂਨਾਈਟਿਡ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਕਾਰਨ ਖਾਲੀ ਹੋਈ ਇਸ ਸੀਟ ’ਤੇ ਉਪ ਚੋਣ ਹੋਈ ਹੈ। ਇਸ ਚੋਣ ਵਿੱਚ ਆਰ.ਜੇ.ਡੀ. ਨੇ ਭਾਰਤੀ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਅਤੇ ਜਨਤਾ ਦਲ ਯੂਨਾਈਟਿਡ (ਜੇ.ਡੀ.ਯੂ.) ਨੇ ਕਲਾਧਰ ਮੰਡਲ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਇਨ੍ਹਾਂ ਤੋਂ ਇਲਾਵਾ ਨੌਂ ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਸਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments