Homeਦੇਸ਼ਘਰੇਲੂ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ ਆਈ ਵੱਡੀ ਕਟੌਤੀ

ਘਰੇਲੂ ਤੋਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ ਆਈ ਵੱਡੀ ਕਟੌਤੀ

ਨਵੀਂ ਦਿੱਲੀ: ਘਰੇਲੂ ਰਸੋਈ ਗੈਸ ਸਿਲੰਡਰ ਤੋਂ ਬਾਅਦ ਹੁਣ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ (commercial gas cylinders) ਦੀ ਕੀਮਤ ਵਿੱਚ ਕਟੌਤੀ ਕੀਤੀ ਹੈ। ਨਵੀਂ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ। ਅੱਜ ਯਾਨੀ 1 ਸਤੰਬਰ 2023 ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ ਵੱਡੀ ਕਟੌਤੀ ਹੋਈ ਹੈ। 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 158 ਰੁਪਏ ਦੀ ਕਟੌਤੀ ਕੀਤੀ ਗਈ ਹੈ। ਅਤੇ ਕੁਝ ਦਿਨ ਪਹਿਲਾਂ ਰਸੋਈ ਗੈਸ ਦੀ ਕੀਮਤ ਵਿੱਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ।

ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਦੇ ਅਨੁਸਾਰ, ਹੁਣ ਨਵੀਂ ਦਿੱਲੀ ਵਿੱਚ ਐਲ.ਪੀ.ਜੀ ਖਪਤਕਾਰਾਂ ਨੂੰ 19 ਕਿਲੋ ਦੇ ਵਪਾਰਕ ਐਲ.ਪੀ.ਜੀ ਗੈਸ ਸਿਲੰਡਰ (LPG gas cylinder) ਲਈ 1,522 ਰੁਪਏ ਅਦਾ ਕਰਨੇ ਪੈਣਗੇ। ਜਿੱਥੇ ਕੋਲਕਾਤਾ ਵਿੱਚ 19 ਕਿਲੋ ਦੇ ਐਲਪੀਜੀ ਗੈਸ ਦੀ ਕੀਮਤ 1636 ਰੁਪਏ, ਮੁੰਬਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 1482 ਰੁਪਏ ਅਤੇ ਚੇਨਈ ਵਿੱਚ 19 ਕਿਲੋ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ 1695 ਰੁਪਏ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਔਰਤਾਂ ਨੂੰ ਤੋਹਫ਼ਾ ਦਿੰਦੇ ਹੋਏ ਰਕਸ਼ਾ ਬੰਧਨ ਤੋਂ ਇਕ ਦਿਨ ਪਹਿਲਾਂ ਘਰੇਲੂ ਗੈਸ ਦੀਆਂ ਕੀਮਤਾਂ ‘ਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਇਸ ਦੀ ਕੀਮਤ ਵਿੱਚ 400 ਰੁਪਏ ਪ੍ਰਤੀ ਸਿਲੰਡਰ ਦੀ ਕਟੌਤੀ ਕੀਤੀ ਗਈ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments