HomePunjabਨਸ਼ਾ ਤਸਕਰਾਂ ਖ਼ਿਲਾਫ਼ STF ਦੀ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਜ਼ਬਤ

ਨਸ਼ਾ ਤਸਕਰਾਂ ਖ਼ਿਲਾਫ਼ STF ਦੀ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਜ਼ਬਤ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਗਠਿਤ ਕੀਤੀ ਗਈ ਸਪੈਸ਼ਲ ਟਾਸਕ ਫੋਰਸ (Special Task Force) ਦੀ ਲੁਧਿਆਣਾ ਯੂਨਿਟ ਨੇ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਜਾਇਦਾਦ ਨੂੰ ਫਰੀਜ਼ ਕਰ ਦਿੱਤਾ ਹੈ। ਉਕਤ ਮਾਮਲੇ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਦੇ ਡੀ.ਐਸ.ਪੀ ਦਵਿੰਦਰ ਕੁਮਾਰ ਚੌਧਰੀ ਨੇ ਦੱਸਿਆ ਕਿ ਹੁਣ ਤੱਕ ਉਨਾਂ ਦੀ ਟੀਮ ਨੇ ਨਸ਼ਾ ਤਸਕਰਾਂ ਦੀ 3 ਕਰੋੜ 27 ਲੱਖ 3 ਹਜ਼ਾਰ 510 ਰੁਪਏ ਦੀ ਜਾਇਦਾਦ ਨੂੰ ਫਰੀਜ਼ ਕੀਤਾ ਹੈ।

ਇਸ ਵਿੱਚ ਮੁਲਜ਼ਮ ਪਵਨ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਲਾਜਪਤ ਨਗਰ ਬਸਤੀ ਜੋਧੇਵਾਲ ਤੋਂ 39 ਲੱਖ 84 ਹਜ਼ਾਰ 461 ਰੁਪਏ, ਮੁਲਜ਼ਮ ਯਾਦਵਿੰਦਰ ਸਿੰਘ ਪੁੱਤਰ ਤੇਜਪਾਲ ਸਿੰਘ ਵਾਸੀ ਤਰਨਤਾਰਨ ਦੀ 3 ਲੱਖ 50 ਹਜ਼ਾਰ ਰੁਪਏ, ਮੁਲਜ਼ਮ ਅਮਿਤ ਸ਼ਰਮਾ ਪੁੱਤਰ ਸੁਰਿੰਦਰ ਕੁਮਾਰ ਵਾਸੀ ਰਿਸ਼ੀ ਨਗਰ ਹੈਬੋਵਾਲ ਦੀ 14 ਲੱਖ 10 ਹਜ਼ਾਰ, ਮੁਲਜ਼ਮ ਹਰਸਿਮਰਨਜੀਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਮਾਛੀਵਾੜਾ ਦੀ 14 ਲੱਖ 10 ਹਜ਼ਾਰ 8 ਲੱਖ 80 ਹਜ਼ਾਰ 299 ਰੁਪਏ, ਮੁਲਜ਼ਮ ਬਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਹਵੇਲੀਆ ਤਰਨਤਾਰਨ ਦੀ 1 ਕਰੋੜ 2 ਲੱਖ 90 ਹਜ਼ਾਰ ਰੁਪਏ, ਮੁਲਜ਼ਮ ਦੀਪਕ ਕੁਮਾਰ ਦੀਪੂ ਪੁੱਤਰ ਕਮਲ ਵਰਮਾ ਵਾਸੀ ਮੁਹੱਲਾ ਗੁਰੂ ਅਰਜੁਨ ਦੇਵ ਨਗਰ ਨੇੜੇ ਪੀਐਚ ਪੈਟਰੋਲ ਪੰਪ ਦੀ 1 ਕਰੋੜ 57 ਲੱਖ 88 ਹਜ਼ਾਰ 750 ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ।

ਡੀ.ਐਸ.ਪੀ ਚੌਧਰੀ ਨੇ ਦੱਸਿਆ ਕਿ ਉਪਰੋਕਤ ਸਾਰੇ ਨਸ਼ਾ ਤਸਕਰਾਂ ਨੇ ਨਸ਼ਾ ਵੇਚ ਕੇ ਸਾਰੀ ਜਾਇਦਾਦ ਖਰੀਦੀ ਸੀ। ਉਨ੍ਹਾਂ ਦੱਸਿਆ ਕਿ 9 ਨਸ਼ਾ ਤਸਕਰਾਂ ਨੂੰ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ‘ਚੋਂ 6 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਅਤੇ 1 ਲੱਖ ਜੁਰਮਾਨੇ, ਇਕ ਦੋਸ਼ੀ ਨੂੰ 12 ਸਾਲ ਦੀ ਸਜ਼ਾ ਅਤੇ 1 ਲੱਖ ਜੁਰਮਾਨੇ, ਇਕ ਮਾਮਲੇ ‘ਚ 2 ਦੋਸ਼ੀਆਂ ਨੂੰ 15 ਸਾਲ ਦੀ ਸਜ਼ਾ ਅਤੇ 1.5 ਲੱਖ ਰੁਪਏ ਜੁਰਮਾਨਾ  ਅਤੇ  ਇੱਕ ਦੋਸ਼ੀ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments