Homeਦੇਸ਼ਮੋਦੀ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਨੂੰ ਵੱਡਾ ਤੋਹਫ਼ਾ

ਮੋਦੀ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਨੂੰ ਵੱਡਾ ਤੋਹਫ਼ਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਕਿਹਾ ਕਿ ਸਰਕਾਰ ਹਾਈਵੇਅ ‘ਤੇ ਟਰੱਕ ਅਤੇ ਟੈਕਸੀ ਡਰਾਈਵਰਾਂ ਲਈ ਢੁਕਵੇਂ ਆਰਾਮ ਸਥਾਨ ਮੁਹੱਈਆ ਕਰਵਾਉਣ ਲਈ ਨਵੀਂ ਯੋਜਨਾ ‘ਤੇ ਕੰਮ ਕਰ ਰਹੀ ਹੈ। ਇਸ ਯੋਜਨਾ ਤਹਿਤ ਪਹਿਲੇ ਪੜਾਅ ਵਿੱਚ 1,000 ਸੁਵਿਧਾ ਕੇਂਦਰ ਬਣਾਏ ਜਾਣਗੇ। ਰਾਸ਼ਟਰੀ ਰਾਜ ਮਾਰਗਾਂ ਦੇ ਨਾਲ ਬਣਾਈਆਂ ਜਾਣ ਵਾਲੀਆਂ ਇਨ੍ਹਾਂ ਸਹੂਲਤਾਂ ‘ਤੇ ਡਰਾਈਵਰਾਂ ਨੂੰ ਆਰਾਮ ਕਰਨ ਲਈ ਸਥਾਨ, ਪਖਾਨੇ ਅਤੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

‘ਭਾਰਤ ਮੋਬਿਲਿਟੀ’ (‘Bharat Mobility’) ਗਲੋਬਲ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਹਾਈਵੇਅ ‘ਤੇ ਟਰੱਕ ਅਤੇ ਟੈਕਸੀ ਡਰਾਈਵਰਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਉਦਯੋਗ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ, ”ਡਰਾਈਵਰ ਟਰਾਂਸਪੋਰਟ ਸੈਕਟਰ ਦਾ ਅਹਿਮ ਹਿੱਸਾ ਹਨ, ਉਹ ਲੰਬੇ ਸਮੇਂ ਤੱਕ ਗੱਡੀ ਚਲਾਉਂਦੇ ਹਨ ਪਰ ਉਨ੍ਹਾਂ ਕੋਲ ਆਰਾਮ ਕਰਨ ਲਈ ਢੁਕਵੀਂ ਥਾਂ ਵੀ ਨਹੀਂ ਹੈ। ਉਨ੍ਹਾਂ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ ਅਤੇ ਇਸ ਕਾਰਨ ਕਈ ਵਾਰ ਸੜਕ ਹਾਦਸੇ ਵੀ ਹੋ ਜਾਂਦੇ ਹਨ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਟਰੱਕ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਨੂੰ ਸਮਝਦੀ ਹੈ।

ਬਣਾਈਆਂ ਜਾਣਗੀਆਂ 1000 ਇਮਾਰਤਾਂ 
ਉਨ੍ਹਾਂ ਕਿਹਾ, “ਸਾਰੇ ਰਾਸ਼ਟਰੀ ਰਾਜਮਾਰਗਾਂ ‘ਤੇ ਡਰਾਈਵਰਾਂ ਲਈ ਭੋਜਨ, ਪੀਣ ਵਾਲੇ ਸਾਫ਼ ਪਾਣੀ, ਪਖਾਨੇ, ਪਾਰਕਿੰਗ ਅਤੇ ਆਰਾਮ ਦੀਆਂ ਸਹੂਲਤਾਂ ਨਾਲ ਲੈਸ ਆਧੁਨਿਕ ਇਮਾਰਤਾਂ ਬਣਾਉਣ ਲਈ ਇੱਕ ‘ਨਵੀਂ ਯੋਜਨਾ’ ਚੱਲ ਰਹੀ ਹੈ,”। ਮੋਦੀ ਨੇ ਕਿਹਾ ਕਿ ਸਰਕਾਰ ਇਸ ਯੋਜਨਾ ਦੇ ਪਹਿਲੇ ਪੜਾਅ ‘ਚ ਦੇਸ਼ ਭਰ ‘ਚ ਅਜਿਹੀਆਂ 1000 ਇਮਾਰਤਾਂ ਬਣਾਉਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਟਰੱਕ ਅਤੇ ਟੈਕਸੀ ਡਰਾਈਵਰਾਂ ਦਾ ਜੀਵਨ ਸੁਖਾਲਾ ਹੋਵੇਗਾ ਅਤੇ ਸਫ਼ਰ ਵੀ ਸੁਖਾਲਾ ਹੋਵੇਗਾ। ਇਸ ਨਾਲ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਸੜਕ ਹਾਦਸਿਆਂ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments