Homeਦੇਸ਼ED ਵੱਲੋਂ ਹੇਮੰਤ ਸੋਰੇਨ ਖ਼ਿਲਾਫ਼ ਵੱਡੀ ਕਾਰਵਾਈ, 36 ਲੱਖ ਰੁਪਏ ਨਕਦ ਤੇ...

ED ਵੱਲੋਂ ਹੇਮੰਤ ਸੋਰੇਨ ਖ਼ਿਲਾਫ਼ ਵੱਡੀ ਕਾਰਵਾਈ, 36 ਲੱਖ ਰੁਪਏ ਨਕਦ ਤੇ BMW ਜ਼ਬਤ

ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (CM Hemant Soren) ਦੇ ਦਿੱਲੀ ਸਥਿਤ ਘਰ ਦੀ ਤਲਾਸ਼ੀ ਤੋਂ ਬਾਅਦ 36 ਲੱਖ ਰੁਪਏ, ਇਕ ਬੀਐੱਮਡਬਲਿਊ (BMW) ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਨਫੋਰਸਮੈਂਟ ਡਾਇਰੈਕਟੋਰੇਟ ਦੀ ਇਕ ਟੀਮ ਜ਼ਮੀਨ ਧੋਖਾਧੜੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ ਦੀ ਜਾਂਚ ਦੇ ਸੰਬੰਧ ‘ਚ ਪੁੱਛ-ਗਿੱਛ ਕਰਨ ਲਈ ਸੋਮਵਾਰ ਸੋਰੇਨ ਦੇ ਦੱਖਣ ਦਿੱਲੀ ਸਥਿਤ 5/1 ਸ਼ਾਂਤੀ ਨਿਕੇਤਨ ਘਰ ਪਹੁੰਚੀ ਅਤੇ 13 ਘੰਟਿਆਂ ਤੋਂ ਵੱਧ ਸਮੇਂ ਤੱਕ ਉੱਥੇ ਰਹੀ। ਇਸ ਦੌਰਾਨ ਉਨ੍ਹਾਂ ਨੇ ਕੰਪਲੈਕਸ ਦੀ ਤਲਾਸ਼ੀ ਲਈ।

ਸੂਤਰਾਂ ਨੇ ਕਿਹਾ ਕਿ ਈ.ਡੀ. ਦੇ ਦਲਾਂ ਨੇ ਦਿਨ ਭਰ ਦੀ ਕਾਰਵਾਈ ਦੌਰਾਨ 36 ਲੱਖ ਰੁਪਏ ਨਕਦ, ਹਰਿਆਣਾ ਦੀ ਨੰਬਰ ਪਲੇਟ ਵਾਲੀ ਇਕ ‘ਬੇਨਾਮੀ’ ਬੀਐੱਮਡਬਲਿਊ ਕਾਰ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ। ਸੋਰੇਨ (48) ਨੇ ਡਾਇਰੈਕਟੋਰੇਟ ਨੂੰ ਸੂਚਿਤ ਕੀਤਾ ਸੀ ਕਿ ਉਹ ਬੁੱਧਵਾਰ ਨੂੰ ਦੁਪਹਿਰ ਇਕ ਵਜੇ ਆਪਣੇ ਘਰ ਆਪਣਾ ਬਿਆਨ ਦਰਜ ਕਰਵਾਉਣ ਲਈ ਤਿਆਰ ਹਨ।

ਰਾਂਚੀ ‘ਚ, ਝਾਰਖੰਡ ਮੁਕਤੀ ਮੋਰਚਾ (ਝਾਮੁਮੋ) ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਝਾਰਖੰਡ ‘ਚ ਝਾਮੁਮੋ ਦੀ ਅਗਵਾਈ ਵਾਲੀ ਸੱਤਾਧਾਰੀ ਗਠਜੋੜ ਦੇ ਸਾਰੇ ਵਿਧਾਇਕਾਂ ਨੂੰ ਰਾਜ ਦੀ ਰਾਜਧਾਨੀ ਤੋਂ ਬਾਹਰ ਨਹੀਂ ਜਾਣ ਅਤੇ ਰਾਜ ਦੀ ਮੌਜੂਦਾ ਰਾਜਨੀਤਕ ਸਥਿਤੀ ‘ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇਕ ਬੈਠਕ ‘ਚ ਹਿੱਸਾ ਲੈਣ ਲਈ ਕਿਹਾ ਗਿਆ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments