HomePunjabਜੇਲ੍ਹ 'ਚ ਬੰਦ ਕਾਂਗਰਸੀ ਆਗੂ ਨੂੰ ਵਿਆਹ ਦਿਖਾਉਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼...

ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਨੂੰ ਵਿਆਹ ਦਿਖਾਉਣ ਵਾਲੇ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੱਡੀ ਕਾਰਵਾਈ

ਲੁਧਿਆਣਾ : ਜੇਲ੍ਹ ‘ਚ ਬੰਦ ਯੂਥ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ ਲੱਕੀ ਸੰਧੂ (Sarvotam Singh alias Lucky Sandhu) ਦੇ ਵਿਆਹ ‘ਚ ਭੰਗੜਾ ਪਾਉਣ ਦੇ ਮਾਮਲੇ ‘ਚ ਪੁਲਿਸ ਕਮਿਸ਼ਨਰ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ‘ਚ ਲੱਕੀ ਸੰਧੂ ਨੂੰ ਵਿਆਹ ‘ਚ ਲੈ ਕੇ ਜਾਣ ਵਾਲੇ ਦੋਵੇਂ ਏ.ਐੱਸ.ਆਈ. ਕੁਲਦੀਪ ਸਿੰਘ ਅਤੇ ਮੰਗਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਜੇਲ੍ਹ ਵਿਭਾਗ ਦੇ ਡਾਕਟਰ ਅਤੇ ਹੋਰ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਦਰਅਸਲ ਵਿਆਹ ਸਮਾਰੋਹ ’ਚ ਲੱਕੀ ਸੰਧੂ ਦੀ ਵੀਡੀਓ ਬਣ ਗਈ ਸੀ, ਜੋ ਕਿ ਵਾਇਰਲ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਨੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਸਮੇਤ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਸੀ। ਉਸ ਸ਼ਿਕਾਇਤ ਤੋਂ ਬਾਅਦ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਲਾਪਰਵਾਹੀ ਵਰਤਣ ਵਾਲੇ ਦੋਵੇਂ ਏ. ਐੱਸ. ਆਈ. ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਇੱਥੇ ਦੱਸ ਦੇਈਏ ਕਿ ਸਤੰਬਰ, 2023 ਨੂੰ ਥਾਣਾ ਸਾਹਨੇਵਾਲ ’ਚ ਲੱਕੀ ਸੰਧੂ ਖ਼ਿਲਾਫ਼ ਕੇਸ ਦਰਜ ਹੋਇਆ ਸੀ। ਉਸ ਕੇਸ ’ਚ ਉਸ ਦੇ ਭਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ, ਜਿਸ ’ਚ ਉਸ ਨੇ ਇਕ ਵਿਅਕਤੀ ਨੂੰ ਗੰਨ ਪੁਆਇੰਟ ’ਤੇ ਅਗਵਾ ਕਰ ਕੇ ਉਸ ਨਾਲ ਕੁੱਟਮਾਰ ਕਰ ਕੇ ਲੁੱਟ ਕੀਤੀ ਸੀ। ਉਕਤ ਕੇਸ ’ਚ ਲੱਕੀ ਸੰਧੂ ਜੇਲ੍ਹ ’ਚ ਬੰਦ ਸੀ। ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਸੀ ਕਿ ਉਹ ਬਿਮਾਰ ਹੈ, ਉਸ ਦਾ ਇਲਾਜ ਅਤੇ ਚੈੱਕਅਪ ਪੀ. ਜੀ. ਆਈ. ਚੰਡੀਗੜ੍ਹ ਤੋਂ ਕਰਵਾਇਆ ਜਾਵੇ, ਜਿਸ ਦੀ ਉਸ ਨੂੰ ਮਨਜ਼ੂਰੀ ਮਿਲ ਗਈ ਸੀ।

ਫਿਰ 8 ਦਸੰਬਰ ਨੂੰ ਉਸ ਨੂੰ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੇ 2 ਏ. ਐੱਸ. ਆਈ. ਮੰਗਲ ਸਿੰਘ ਅਤੇ ਕੁਲਦੀਪ ਸਿੰਘ ਉਸ ਨੂੰ ਪੀ. ਜੀ. ਆਈ. ਲੈ ਕੇ ਗਏ ਸਨ। ਪੀ. ਜੀ. ਆਈ. ਤੋਂ ਬਾਅਦ ਮਿਲੀ-ਭੁਗਤ ਕਰ ਕੇ ਉਸ ਨੂੰ ਰਾਏਕੋਟ ਰੋਡ ਸਥਿਤ ਇਕ ਪੈਲੇਸ ’ਚ ਚੱਲ ਰਹੇ ਵਿਆਹ ਸਮਾਰੋਹ ’ਚ ਲੈ ਗਏ ਸਨ, ਜਿਸ ਵਿਚ ਲੱਕੀ ਸੰਧੂ ਨੇ ਭੰਗੜਾ ਵੀ ਪਾਇਆ ਸੀ। ਵਿਆਹ ’ਚ ਮੌਜੂਦ ਪੰਜਾਬੀ ਗਾਇਕ ਨੇ ਵੀ ਲੱਕੀ ਅਤੇ ਉਸ ਦੇ ਭਰਾ ਨੂੰ ਨਾਂ ਨਾਲ ਬੁਲਾਇਆ ਸੀ। ਇਸ ਤੋਂ ਬਾਅਦ ਉਹ ਦੇਰ ਰਾਤ ਜੇਲ੍ਹ ਪੁੱਜ ਗਿਆ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments