Home ਮਨੋਰੰਜਨ 3 ਮਹੀਨਿਆਂ ਬਾਅਦ ਸਾਹਮਣੇ ਆਇਆ ਭਾਰਤੀ ਸਿੰਘ ਦੇ ਛੋਟੇ ਪੁੱਤਰ ਦਾ ਚਿਹਰਾ...

3 ਮਹੀਨਿਆਂ ਬਾਅਦ ਸਾਹਮਣੇ ਆਇਆ ਭਾਰਤੀ ਸਿੰਘ ਦੇ ਛੋਟੇ ਪੁੱਤਰ ਦਾ ਚਿਹਰਾ  

0

ਮੁੰਬਈ  : ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੇ ਆਪਣੇ ਦੂਜੇ ਪੁੱਤਰ ਯਸ਼ਵੀਰ ਯਾਨੀ ਕਾਜੂ ਦਾ ਪਹਿਲੀ ਵਾਰ ਚਿਹਰਾ ਰਿਵੀਲ ਕਰਕੇ ਫੈਨਸ ਦੇ ਸਾਹਮਣੇ ਦਿਖਾਇਆ ਹੈ। ਦੱਸ ਦੇਈਏ, ਭਾਰਤੀ ਨੇ 19 ਦਸੰਬਰ 2025 ਨੂੰ ਆਪਣੇ ਬੇਟੇ ਨੂੰ ਜਨਮ ਦਿੱਤਾ ਸੀ, ਪਰ ਹੁਣ ਤੱਕ ਉਸਨੇ ਬੱਚੇ ਦਾ ਚਿਹਰਾ ਗਲੋਬਲੀ ਰਿਵੀਲ ਨਹੀਂ ਕੀਤਾ ਸੀ। ਹੁਣ ਹਾਲ ਹੀ ਵਿੱਚ ਉਨ੍ਹਾਂ ਨੇ ਆਪਣੇ ਇੱਕ ਨਵੇਂ ਵਲੌਗ ਵਿੱਚ ਇਸ ਖਾਸ ਮੂਮੈਟ ਨੂੰ ਕੈਪਚਰ ਕੀਤਾ ਅਤੇ ਫੈਂਸ ਦੇ ਨਾਲ ਸਾਝਾ ਕੀਤਾ।

ਇਸ ਤੋਂ ਪਹਿਲਾਂ, ਭਾਰਤੀ ਸਿੰਘ ਆਪਣੇ ਛੋਟੇ ਪੁੱਤਰ, ਕਾਜੂ ਦੀ ਸਿਰਫ ਥੋੜ੍ਹੀ ਜਿਹੀ ਝਲਕ ਦਿਖਾਈ ਸੀ ਅਤੇ ਚਿਹਰਾ ਨੂੰ ਕੈਮਰੇ ਤੋਂ ਲੁਕਾ ਰੱਖਦੇ ਸਨ। ਪਰ ਹੁਣ, ਭਾਰਤੀ ਨੇ ਆਪਣੇ ਪਿਆਰੇ ਬੱਚੇ ਦਾ ਚਿਹਰਾ ਆਪਣੇ ਪ੍ਰਸ਼ੰਸਕਾਂ ਸਾਹਮਣੇ ਪੂਰੀ ਤਰ੍ਹਾਂ ਪ੍ਰਗਟ ਕਰ ਦਿੱਤਾ ਹੈ। ਨਾਲ ਹੀ ਇਸ ਖਾਸ ਮੌਕੇ ’ਤੇ ਭਾਰਤੀ ਅਤੇ ਹਰਸ਼ ਨੇ ਇੱਕ ਥੀਮ ਵਾਲੀ ਪਾਰਟੀ ਵੀ ਆਯੋਜਿਤ ਕੀਤੀ ਸੀ, ਜਿਸ ਵਿੱਚ ਕੁਝ ਨਜ਼ਦੀਕੀ ਮਹਿਮਾਨ ਸ਼ਾਮਲ ਹੋਏ।

ਇਨ੍ਹਾਂ ਹੀ ਨਹੀਂ, ਪਾਰਟੀ ਦਾ ਥੀਮ ਉਨ੍ਹਾਂ ਦੇ ਵੱਡੇ ਪੁੱਤਰ ਸਨੇਲਜ਼ ਦਾ ਮਨਪਸੰਦ ਸੀ, ਇਸ ਲਈ ਪੂਰਾ ਕਮਰਾ ਇਸ ਥੀਮ ਨਾਲ ਸਜਾਇਆ ਗਿਆ ਸੀ। ਭਾਰਤੀ ਨੇ ਇਸ ਖਾਸ ਮੌਕੇ ਲਈ ਪੀਲਾ ਸੂਟ ਪਾਇਆ ਹੋਇਆ ਸੀ, ਅਤੇ ਬੱਚੇ ਦਾ ਚਿਹਰਾ ਗੁਲਾਬਾਂ ਨਾਲ ਢੱਕਿਆ ਹੋਇਆ ਸੀ। ਜਿਵੇਂ ਹੀ ਕੈਮਰਾ ਕਾਜੂ ਦੇ ਨੇੜੇ ਪਹੁੰਚਿਆ, ਜਿਵੇਂ ਹੀ ਕੈਮਰਾ ਕਾਜੂ ਦੇ ਕਰੀਬ ਪਹੁੰਚਿਆ, ਉਨ੍ਹਾਂ ਨੇ ਗੁਬਾਰੇ ਹਟਾ ਕੇ ਉਸਦਾ ਚਹਿਰਾ ਦਿਖਾਇਆ।

ਪਿਆਰ ਅਤੇ ਖੁਸ਼ੀ ਨਾਲ ਭਰੇ ਪਲ

ਵੀਡੀਓ ਵਿੱਚ ਪਰਿਵਾਰ ਦੇ ਸਾਰੇ ਮੈਂਬਰ ਕਾਜੂ ਨਾਲ ਖੇਡਦੇ ਅਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ, ਅਤੇ ਚੋਣਵੇਂ ਮਹਿਮਾਨਾਂ ਨੇ ਵੀ ਪੁੱਤਰ ਦੇ ਚਹਿਰੇ ਦੇ ਬਾਰੇ ਵਿੱਚ ਵੀ ਰਾਏ ਦਿੱਤੀ,  ਕੁਝ ਲੋਕਾਂ ਦਾ ਮੰਨਣਾ ਸੀ ਕਿ ਕਾਜੂ ਭਾਰਤੀ ਵਰਗਾ ਸੀ, ਜਦੋਂ ਕਿ ਕੁਝ ਲੋਕਾਂ ਨੇ ਕਿਹਾ ਕਿ ਉਹ ਹਰਸ਼ ਲਿੰਬਾਚੀਆ ਵਰਗਾ ਸੀ। ਸੋਸ਼ਲ ਮੀਡੀਆ ’ਤੇ ਵੀ ਇਸ ਗੱਲ ਨੂੰ ਲੈਕੇ ਚਰਚਾ ਹੋਈ ਕਿ ਕਾਜੂ ਦਾ ਲੂਕ ਦੋਨਾਂ ਮਾਤਾ-ਪਿਤਾ ਦਾ ਸੁੰਦਰ ਮੇਲ ਹੈ। ਕਈ ਲੋਕਾਂ ਨੇ ਲਿਖਿਆ ਕਿ ਬੱਚੇ ਦਾ ਚਹਿਰਾ ਹਰਸ਼ ਅਤੇ ਦਾਦਾ ਜੀ ਦੋਵਾਂ ਵਰਗਾ ਲੱਗ ਰਿਹਾ ਹੈ।

ਦੱਸ ਦਈਏ ਕਿ ਪ੍ਰਸ਼ੰਸਕ ਨੂੰ ਲੰਬੇ ਸਮੇਂ ਇਤਜ਼ਾਰ ਸੀ ਕਿ ਕਦੋਂ ਭਾਰਤੀ ਅਤੇ ਹਰਸ਼ ਆਪਣੇ ਨਵੇਂ ਮੈਂਬਰ ਦਾ ਚਿਹਰਾ ਦਿਖਾਉਂਣਗੇ ਅਤੇ ਹੁਣ ਉਨ੍ਹਾਂ ਦਾ ਸੁਪਨਾ ਪੂਰਾ ਹੋ ਗਿਆ ਹੈ। ਵਲੌਗ ਵਿੱਚ ਪਰਿਵਾਰ ਦੇ ਨਾਲ ਸਮਾਂ ਬਤਾਉਂਦੇ ਹੋਏ ਪਿਆਰ ਅਤੇ ਖੁਸ਼ੀ ਨਾਲ ਭਰੇ ਪਲ ਨਜ਼ਰ ਆਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version