HomeSportਇੰਗਲੈਂਡ ਖ਼ਿਲਾਫ਼ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਲੱਗਾ ਵੱਡਾ ਝਟਕਾ

ਇੰਗਲੈਂਡ ਖ਼ਿਲਾਫ਼ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਲੱਗਾ ਵੱਡਾ ਝਟਕਾ

ਨਵੀਂ ਦਿੱਲੀ :  ਆਸਟ੍ਰੇਲੀਆ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਫਾਰਮ ‘ਚ ਚੱਲ ਰਹੇ ਆਲਰਾਊਂਡਰ ਮਿਚ ਮਾਰਸ਼ ਨਿੱਜੀ ਕਾਰਨਾਂ ਕਰਕੇ ਦੇਸ਼ ਪਰਤ ਗਏ ਹਨ ਅਤੇ ਉਹ ਚੱਲ ਰਹੇ ਆਈ.ਸੀ.ਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਤੋਂ ਅਣਮਿੱਥੇ ਸਮੇਂ ਲਈ ਬਾਹਰ ਹੋ ਜਾਣਗੇ।

ਮਾਰਸ਼ ਨਿੱਜੀ ਕਾਰਨਾਂ ਕਰਕੇ ਅੱਜ ਭਾਰਤ ਤੋਂ ਘਰ ਪਰਤੇ ਅਤੇ ਕ੍ਰਿਕਟ ਆਸਟ੍ਰੇਲੀਆ ਨੇ ਕਿਹਾ ਕਿ ਟੀਮ ‘ਚ ਉਨ੍ਹਾਂ ਦੀ ਵਾਪਸੀ ਦੀ ਸਮਾਂ-ਸੀਮਾ ਦੀ ਪੁਸ਼ਟੀ ਕੀਤੀ ਜਾਣੀ ਹੈ। ਆਸਟ੍ਰੇਲੀਆ ਨੇ ਇੰਗਲੈਂਡ ਨਾਲ ਸ਼ਨੀਵਾਰ ਨੂੰ ਹੋਣ ਵਾਲੇ ਮੁਕਾਬਲੇ ਆਪਣੇ ਸਾਥੀ ਆਲਰਾਊਂਡਰ ਗਲੇਨ ਮੈਕਸਵੈੱਲ ਗੋਲਫ ਕੋਰਸ ‘ਤੇ ਅਣਕਿਆਸੀ ਸੱਟ ਕਾਰਨ ਪਹਿਲਾਂ ਹੀ ਗੁਆ ਦਿੱਤਾ ਹੈ ਅਤੇ ਮਾਰਸ਼ ਦੀ ਗੈਰ-ਮੌਜੂਦਗੀ ਨੇ ਚੀਜ਼ਾਂ ਨੂੰ ਮੁਸ਼ਕਲ ਬਣਾ ਦਿੱਤਾ ਹੈ ਕਿਉਂਕਿ ਪੰਜ ਵਾਰ ਦੇ ਵਿਸ਼ਵ ਕੱਪ ਚੈਂਪੀਅਨ ਨਾਕਆਊਟ ਪੜਾਅ ‘ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।

ਟੀਮ ਦੇ ਮੈਂਬਰ ਐਲੇਕਸ ਕੈਰੀ, ਸੀਨ ਐਬੋਟ, ਮਾਰਕਸ ਸਟੋਇਨਿਸ ਅਤੇ ਕੈਮਰਨ ਗ੍ਰੀਨ ਇੰਗਲੈਂਡ ਦੇ ਨਾਲ ਮੈਚ ਲਈ ਮੈਕਸਵੈੱਲ ਅਤੇ ਮਾਰਸ਼ ਦੀ ਥਾਂ ਲੈਣ ਦੀ ਦੌੜ ਵਿੱਚ ਹੋਣਗੇ ਜਦਕਿ ਸਪਿੰਨਰ ਤਨਵੀਰ ਸੰਘਾ ਰਿਜ਼ਰਵ ਵਜੋਂ ਟੀਮ ਦੇ ਨਾਲ ਯਾਤਰਾ ਕਰ ਰਹੇ ਹਨ। ਆਸਟਰੇਲੀਆ ਕੋਲ ਮਾਰਸ਼ ਦੀ ਥਾਂ ਲੈਣ ਦਾ ਵਿਕਲਪ ਹੈ ਜੇਕਰ ਆਲਰਾਊਂਡਰ ਟੂਰਨਾਮੈਂਟ ਦੇ ਬਾਕੀ ਬਚੇ ਮੈਚਾਂ ਤੋਂ ਖੁੰਝ ਜਾਂਦਾ ਹੈ ਪਰ ਸਾਰੇ ਬਦਲਵੇਂ ਖਿਡਾਰੀਆਂ ਨੂੰ ਇਵੈਂਟ ਟੈਕਨੀਕਲ ਕਮੇਟੀ ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ।

ਮਾਰਸ਼ ਨੇ ਵਿਸ਼ਵ ਕੱਪ ਵਿੱਚ ਹੁਣ ਤੱਕ ਕੁੱਲ 225 ਦੌੜਾਂ ਅਤੇ ਦੋ ਵਿਕਟਾਂ ਆਪਣੇ ਨਾਮ ਕਰ ਲਈਆਂ ਹਨ। ਬੈਂਲੁਰੂ ਵਿੱਚ ਪਾਕਿਸਤਾਨ ਖ਼ਿਲਾਫ਼ ਬੱਲੇਬਾਜ਼ੀ ਕਰਦਿਆਂ ਉਨ੍ਹਾਂ ਦੀ ਸਭ ਤੋਂ ਵਧੀਆ ਕੋਸ਼ਿਸ਼ ਉਨ੍ਹਾਂ ਸਮੇਂ ਹੋਈ ਜਦੋਂ ਉਨ੍ਹਾਂ ਨੇ ਸ਼ਾਨਦਾਰ 121 ਦੌੜਾਂ ਬਣਾਈਆਂ। ਆਸਟ੍ਰੇਲੀਆ ਆਪਣਾ ਅਗਲਾ ਮੈਚ ਸ਼ਨੀਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਐਸ਼ੇਜ਼ ਦੇ ਵਿਰੋਧੀ ਇੰਗਲੈਂਡ ਨਾਲ ਖੇਡੇਗਾ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments