ਮੁੰਬਈ: ਰਿਲਾਇੰਸ ਇੰਡਸਟਰੀਜ਼ ਨਾਲ ਜੁੜੀ Jio Financial Services ਦੀ NBFC ਕੰਪਨੀ Jio Credit ਨੂੰ Bank of America ਤੋਂ ਵੱਡਾ ਨਿਵੇਸ਼ ਮਿਲਣ ਜਾ ਰਿਹਾ ਹੈ। Bank of America ਨੇ Jio Credit ਵਿੱਚ 49.9 ਫੀਸਦੀ ਤੱਕ ਹਿੱਸੇਦਾਰੀ ਹਾਸਲ ਕਰਨ ਲਈ ਸਮਝੌਤਾ ਕੀਤਾ ਹੈ। ਇਕਵਿਟੀ ਸ਼ੇਅਰਾਂ ਅਤੇ ਵਾਰੰਟਾਂ ਸਮੇਤ ਇਸ ਨਿਵੇਸ਼ ਦੀ ਕੁੱਲ ਕੀਮਤ ਲਗਭਗ 18,268 ਕਰੋੜ ਰੁਪਏ ਯਾਨੀ ਕਰੀਬ 1.9 ਅਰਬ ਡਾਲਰ ਹੈ।
ਇਹ ਰਕਮ Jio Credit ਦੇ ਵਿਸਥਾਰ ਅਤੇ ਭਾਰਤ ਵਿੱਚ ਇਸ ਦੀ ਲੋਨਿੰਗ ਬਿਜ਼ਨਸ ਨੂੰ ਵਧਾਉਣ ਲਈ ਪੂੰਜੀ ਦੇ ਤੌਰ ’ਤੇ ਵਰਤੀ ਜਾਵੇਗੀ। Bank of America ਦੇ ਨਿਵੇਸ਼ ਨਾਲ ਕੰਪਨੀ ਨੂੰ ਸਿਰਫ਼ ਵਾਧੂ ਪੂੰਜੀ ਹੀ ਨਹੀਂ ਮਿਲੇਗੀ, ਸਗੋਂ ਗਲੋਬਲ ਫਾਇਨੈਂਸ਼ਲ ਸਰਵਿਸਿਜ਼, ਰਿਸਕ ਮੈਨੇਜਮੈਂਟ, ਗਵਰਨੈਂਸ ਅਤੇ ਤਕਨਾਲੋਜੀ ਨਾਲ ਸਬੰਧਤ ਮਾਹਿਰਤਾ ਦਾ ਵੀ ਲਾਭ ਮਿਲੇਗਾ।
Jio Credit, Jio Financial Services ਦੀ NBFC ਲੈਂਡਿੰਗ ਸਬਸਿਡਰੀ ਹੈ। ਕੰਪਨੀ ਨੇ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ ਤੇਜ਼ੀ ਨਾਲ ਆਪਣਾ ਕਾਰੋਬਾਰ ਵਧਾਇਆ ਹੈ। 30 ਜੂਨ 2026 ਤੱਕ Jio Credit ਦੇ Assets Under Management (AUM) ਲਗਭਗ 30,667 ਕਰੋੜ ਰੁਪਏ ਸਨ। ਕੰਪਨੀ ਰਿਟੇਲ ਅਤੇ ਕਮਰਸ਼ੀਅਲ ਦੋਵਾਂ ਖੇਤਰਾਂ ਵਿੱਚ ਕਰਜ਼ੇ ਮੁਹੱਈਆ ਕਰਦੀ ਹੈ।
Jio Credit ਦੇ ਪੋਰਟਫੋਲੀਓ ਵਿੱਚ ਮੌਰਗੇਜ, ਲੋਨ ਅਗੇਂਸਟ ਸਕਿਊਰਿਟੀਜ਼, ਕਮਰਸ਼ੀਅਲ ਫਾਇਨੈਂਸ ਅਤੇ ਸਪਲਾਈ ਚੇਨ ਫਾਇਨੈਂਸ ਵਰਗੇ ਉਤਪਾਦ ਸ਼ਾਮਲ ਹਨ। ਨਵੇਂ ਨਿਵੇਸ਼ ਨਾਲ ਕੰਪਨੀ ਭਾਰਤ ਵਿੱਚ ਆਪਣੇ ਮੌਜੂਦਾ ਕਰਜ਼ਾ ਕਾਰੋਬਾਰ ਨੂੰ ਹੋਰ ਵਧਾਉਣ ਅਤੇ ਨਵੇਂ ਉਤਪਾਦਾਂ ਵਿੱਚ ਦਾਖਲਾ ਕਰਨ ਦੀ ਸਥਿਤੀ ਵਿੱਚ ਹੋਵੇਗੀ।
ਇਸ ਸਾਂਝੇ ਉੱਦਮ ਵਿੱਚ Jio Financial Services ਅਤੇ Bank of America ਨੂੰ ਬੋਰਡ ਵਿੱਚ ਬਰਾਬਰ ਨੁਮਾਇੰਦਗੀ ਮਿਲੇਗੀ। ਹਾਲਾਂਕਿ ਮੌਜੂਦਾ ਪ੍ਰਬੰਧਨ ਹੀ ਕੰਪਨੀ ਦਾ ਰੋਜ਼ਾਨਾ ਕਾਰੋਬਾਰ ਚਲਾਉਂਦਾ ਰਹੇਗਾ ਅਤੇ Jio Credit, Jio Financial Services ਦੀ ਸਹਾਇਕ ਕੰਪਨੀ ਵਜੋਂ ਜਾਰੀ ਰਹੇਗੀ। ਇਹ ਸੌਦਾ ਲੋੜੀਂਦੀਆਂ ਰੈਗੂਲੇਟਰੀ ਅਤੇ ਕਾਨੂੰਨੀ ਮਨਜ਼ੂਰੀਆਂ ਦੇ ਅਧੀਨ ਹੈ।












