Sports News : ਬੰਗਲਾਦੇਸ਼ ਨੇ ਅਫਗਾਨਿਸਤਾਨ ਦੇ ਖਿਲਾਫ ਹੋਣ ਵਾਲੇ ਇਕਲੌਤੇ ਟੈਸਟ ਮੈਚ ਦੇ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਟੀਮਾਂ ਵਿਚਾਲੇ ਇਹ ਟੈਸਟ ਮੈਚ 9 ਤੋਂ 13 ਅਕਤੂਬਰ ਤੱਕ ਸੰਯੁਕਤ ਅਰਬ ਅਮੀਰਾਤ (UAE) ਵਿੱਚ ਖੇਡਿਆ ਜਾਵੇਗਾ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਇਸ ਇਕਲੌਤੇ ਟੈਸਟ ਮੈਚ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਦੀ ਕਪਤਾਨੀ ਨਜਮੁਲ ਹੁਸੈਨ ਸ਼ਾਂਤੋ ਨੂੰ ਸੌਂਪੀ ਗਈ ਹੈ। ਉਨ੍ਹਾਂ ਤੋਂ ਇਲਾਵਾ, ਲਿਟਨ ਦਾਸ, ਹਸਨ ਮਹਮੂਦ ਅਤੇ ਮੁਸ਼ਫਿਕੁਰ ਰਹੀਮ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦਕਿ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਨਾਹਿਦ ਰਾਣਾ ਸੱਟ ਕਾਰਨ ਟੀਮ ਤੋਂ ਬਾਹਰ ਹੋ ਗਏ ਹਨ।
ਅਫਗਾਨਿਸਤਾਨ ਦੇ ਖਿਲਾਫ ਟੈਸਟ ਮੈਚ ਲਈ ਬੰਗਲਾਦੇਸ਼ ਦੀ ਟੀਮ ਦਾ ਐਲਾਨ
ਬੰਗਲਾਦੇਸ਼ ਨੇ ਅੱਜ ਅਫਗਾਨਿਸਤਾਨ ਦੇ ਖਿਲਾਫ ਹੋਣ ਵਾਲੇ ਇਕਲੌਤੇ ਟੈਸਟ ਮੈਚ ਲਈ ਟੀਮ ਦਾ ਐਲਾਨ ਕੀਤਾ। ਨਜਮੁਲ ਹੁਸੈਨ ਸ਼ਾਂਤੋ ਦੀ ਕਪਤਾਨੀ ਵਾਲੀ ਇਸ ਟੀਮ ਵਿੱਚ ਤਨਜ਼ੀਦ ਹਸਨ, ਸ਼ਾਦਮਾਨ ਇਸਲਾਮ ਅਤੇ ਮੋਮਿਨੁਲ ਹਕ ਵਰਗੇ ਭਰੋਸੇਮੰਦ ਬੱਲੇਬਾਜ਼ਾਂ ਨੂੰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ, ਮੁਸ਼ਫਿਕੁਰ ਰਹੀਮ, ਲਿਟਨ ਦਾਸ ਅਤੇ ਸੌਮਿਆ ਸਰਕਾਰ ਵੀ ਟੀਮ ਵਿੱਚ ਸ਼ਾਮਲ ਹਨ।
ਮੇਹਦੀ ਹਸਨ ਮਿਰਾਜ ਅਤੇ ਤੈਜੁਲ ਇਸਲਾਮ ਸਪਿਨ ਵਿਭਾਗ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ, ਜਦਕਿ ਹਸਨ ਮਹਮੂਦ, ਖਾਲਿਦ ਅਹਿਮਦ, ਇਬਾਦਤ ਹੁਸੈਨ ਚੌਧਰੀ ਅਤੇ ਸ਼ੋਰਿਫੁਲ ਇਸਲਾਮ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ। ਇਨ੍ਹਾਂ ਤੋਂ ਇਲਾਵਾ, ਆਫ-ਸਪਿਨਰ ਨਈਮ ਹਸਨ ਅਤੇ ਤੇਜ਼ ਗੇਂਦਬਾਜ਼ ਮੁਸਫਿਕ ਹਸਨ ਅਤੇ ਇਕਬਾਲ ਹੁਸੈਨ ਇਮੋਨ ਨੂੰ ਰਿਜ਼ਰਵ ਖਿਡਾਰੀਆਂ ਵਜੋਂ ਚੁਣਿਆ ਗਿਆ ਹੈ ਅਤੇ ਉਹ ਟੈਸਟ ਟੀਮ ਦੇ ਨਾਲ UAE ਜਾਣਗੇ।
ਨਾਹਿਦ ਰਾਣਾ ਅਤੇ ਤਸਕੀਨ ਅਹਿਮਦ ਟੀਮ ਤੋਂ ਬਾਹਰ
ਬੰਗਲਾਦੇਸ਼ ਦੇ ਸਟਾਰ ਤੇਜ਼ ਗੇਂਦਬਾਜ਼ ਨਾਹਿਦ ਰਾਣਾ ਨੂੰ ਸੱਟ ਕਾਰਨ ਅਫਗਾਨਿਸਤਾਨ ਦੇ ਖਿਲਾਫ ਟੈਸਟ ਮੈਚ ਲਈ ਨਹੀਂ ਚੁਣਿਆ ਗਿਆ ਹੈ। ਨਾਹਿਦ ਨੂੰ ਜੁਲਾਈ ਵਿੱਚ ਜ਼ਿੰਬਾਬਵੇ ਦੇ ਖਿਲਾਫ ਖੇਡਦੇ ਸਮੇਂ ਸੱਟ ਲੱਗੀ ਸੀ, ਜਿਸ ਕਾਰਨ ਉਹ ਆਸਟ੍ਰੇਲੀਆ ਦੇ ਖਿਲਾਫ ਟੈਸਟ ਸੀਰੀਜ਼ ਵਿੱਚ ਵੀ ਨਹੀਂ ਖੇਡ ਸਕੇ ਸਨ। ਹਾਲਾਂਕਿ, ਉਹ ਤੇਜ਼ੀ ਨਾਲ ਰਿਕਵਰੀ ਕਰ ਰਹੇ ਹਨ, ਪਰ ਟੀਮ ਮੈਨੇਜਮੈਂਟ ਨੇ ਉਨ੍ਹਾਂ ਦੀ ਫਿਟਨੈੱਸ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਤੋਂ ਇਲਾਵਾ, ਤਸਕੀਨ ਅਹਿਮਦ ਨੂੰ ਵੀ ਇਸ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਦੱਸ ਦਈਏ ਕਿ, ਬੰਗਲਾਦੇਸ਼ ਨੇ ਹਾਲ ਹੀ ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਅਤੇ ਸੀਰੀਜ਼ ਡਰਾਅ ਤੇ ਸਮਾਪਤ ਕਰਨ ਵਿੱਚ ਸਫਲ ਰਹੀ ਸੀ। ਹੁਣ ਟੀਮ ਉਸੇ ਰਫ਼ਤਾਰ ਨੂੰ ਅੱਗੇ ਵਧਾਉਣਾ ਚਾਹੇਗੀ।
ਅਫਗਾਨਿਸਤਾਨ ਖਿਲਾਫ ਇਕਮਾਤਰ ਟੈਸਟ ਮੈਚ ਦੇ ਲਈ ਬੰਗਲਾਦੇਸ਼ ਦੀ ਟੀਮ:
ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜ਼ੀਦ ਹਸਨ, ਸ਼ਾਦਮਾਨ ਇਸਲਾਮ, ਸੌਮਿਆ ਸਰਕਾਰ, ਮੋਮਿਨੁਲ ਹੱਕ, ਮੁਸ਼ਫਿਕਰ ਰਹੀਮ, ਲਿਟਨ ਦਾਸ, ਤੌਹੀਦ ਹਿਰਦੌਏ, ਜ਼ਾਕਰ ਅਲੀ ਅਨਿਕ, ਮੇਹਿਦੀ ਹਸਨ ਮਿਰਾਜ਼, ਤਾਇਜੁਲ ਇਸਲਾਮ, ਹਸਨ ਮਹਿਮੂਦ, ਖਾਲਿਦ ਅਹਿਮਦ, ਇਬਾਦਤ ਹੁਸੈਨ, ਸ਼ੋਹਫੁਲ ਇਸਲਾਮ।
