Home ਦੇਸ਼ ਬੈਂਗਲੁਰੂ ‘ਚ ਐਲ.ਪੀ.ਜੀ. ਸਿਲੰਡਰ ਫੱਟਣ ਨਾਲ 9 ਪ੍ਰਵਾਸੀ ਮਜ਼ਦੂਰ ਹੋਏ ਜ਼ਖਮੀ

ਬੈਂਗਲੁਰੂ ‘ਚ ਐਲ.ਪੀ.ਜੀ. ਸਿਲੰਡਰ ਫੱਟਣ ਨਾਲ 9 ਪ੍ਰਵਾਸੀ ਮਜ਼ਦੂਰ ਹੋਏ ਜ਼ਖਮੀ

0

ਬੈਂਗਲੁਰੂ: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੇ ਨਾਲ ਲੱਗਦੇ ਬੋਮਸੰਦਰਾ ਇਲਾਕੇ ਵਿੱਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਹੇਬਬਾਗੋਡੀ ਥਾਣਾ ਖੇਤਰ ਵਿੱਚ ਸਥਿਤ ਇੱਕ ਪੇਇੰਗ ਗੈਸਟ (ਪੀ.ਜੀ) ਨਿਵਾਸ ਵਿੱਚ ਰਸੋਈ ਗੈਸ (ਐਲ.ਪੀ.ਜੀ.) ਸਿਲੰਡਰ ਵਿੱਚ ਇੱਕ ਸ਼ੱਕੀ ਧਮਾਕਾ ਹੋਣ ਨਾਲ ਉੱਥੇ ਰਹਿ ਰਹੇ ਪੱਛਮੀ ਬੰਗਾਲ ਦੇ ਰਹਿਣ ਵਾਲੇ 9 ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪੁਲਿਸ ਮੁਤਾਬਕ ਇਹ ਘਟਨਾ ਹੇਬਾਗੋਡੀ ਥਾਣਾ ਖੇਤਰ ਦੇ ਇੱਕ ਪੀ.ਜੀ ਵਿੱਚ ਉਦੋਂ ਵਾਪਰੀ ਜਦੋਂ ਇਹ ਕਰਮਚਾਰੀ ਸਵੇਰੇ ਉੱਠੇ ਸਨ।

ਸਾਰੇ ਇੱਕ ਇੰਜੀਨੀਅਰਿੰਗ ਕੰਪਨੀ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਦੇ ਸਮੇਂ ਕਮਰੇ ਵਿੱਚ ਸਾਰੇ 9 ਮਜ਼ਦੂਰ ਮੌਜੂਦ ਸਨ। ਪੁਲਿਸ ਮੁਤਾਬਕ ਜ਼ਖਮੀਆਂ ‘ਚੋਂ 6 ਲੋਕ 60 ਫੀਸਦੀ ਤੋਂ ਜ਼ਿਆਦਾ ਝੁਲਸ ਗਏ ਹਨ ਅਤੇ ਉਨ੍ਹਾਂ ਦਾ ਇੱਥੇ ਚਾਂਦਪੁਰਾ ਦੇ ਇਕ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਘਟਨਾ ਦੇ ਸਹੀ ਕਾਰਨਾਂ ਅਤੇ ਘਟਨਾਕ੍ਰਮ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version