Home ਦੇਸ਼ ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਤੇ ਭਾਜਪਾ ਦੇ ਸੀਨੀਅਰ ਨੇਤਾ ਹੇਮੰਤ ਦਵੇਦੀ...

ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਤੇ ਭਾਜਪਾ ਦੇ ਸੀਨੀਅਰ ਨੇਤਾ ਹੇਮੰਤ ਦਵੇਦੀ ਨੇ ਲਿਆ ਵੱਡਾ ਫ਼ੈਸਲਾ

0

ਉੱਤਰਾਖੰਡ : ਉੱਤਰਾਖੰਡ ਦੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ (BKTC) ਦੇ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਨੇਤਾ ਹੇਮੰਤ ਦਵੇਦੀ ਨੇ ਐਲਾਨ ਕੀਤਾ ਹੈ ਕਿ ਬਦਰੀਨਾਥ ਧਾਮ, ਕੇਦਾਰਨਾਥ ਧਾਮ ਅਤੇ ਕਮੇਟੀ ਅਧੀਨ ਆਉਣ ਵਾਲੇ ਸਾਰੇ 45 ਮੰਦਰਾਂ ਵਿੱਚ ਹੁਣ ਗੈਰ-ਹਿੰਦੂਆਂ ਦਾ ਪ੍ਰਵੇਸ਼ ਪੂਰੀ ਤਰ੍ਹਾਂ ਮਨ੍ਹਾ ਹੋਵੇਗਾ।

ਪਰੰਪਰਾਵਾਂ ਦੀ ਰੱਖਿਆ ਲਈ ਰਸਮੀ ਪ੍ਰਸਤਾਵ

ਹੇਮੰਤ ਦੁਵੇਦੀ ਨੇ ਸਪੱਸ਼ਟ ਕੀਤਾ ਕਿ ਕੇਦਾਰ ਖੰਡ ਤੋਂ ਲੈ ਕੇ ਮਾਨਸ ਖੰਡ ਤੱਕ ਦੀਆਂ ਪਵਿੱਤਰ ਮੰਦਰ ਲੜੀਆਂ ਵਿੱਚ ਇਹ ਪਰੰਪਰਾ ਸਦੀਆਂ ਤੋਂ ਚੱਲ ਰਹੀ ਹੈ, ਪਰ ਪਿਛਲੀਆਂ ਸਰਕਾਰਾਂ ਦੌਰਾਨ ਇਸ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਕਿਹਾ, ਦੇਵਭੂਮੀ ਦੀ ਪਵਿੱਤਰਤਾ ਬਰਕਰਾਰ ਰੱਖਣਾ ਸਾਡੀ ਸਭ ਤੋਂ ਵੱਡੀ ਤਰਜੀਹ ਹੈ। ਇਸ ਫੈਸਲੇ ਨੂੰ ਕਾਨੂੰਨੀ ਰੂਪ ਦੇਣ ਲਈ ਆਗਾਮੀ ਬੋਰਡ ਵਿੱਚ ਇੱਕ ਰਸਮੀ ਮਤਾ ਪਾਸ ਕੀਤਾ ਜਾਵੇਗਾ।”

ਧਾਮੀ ਸਰਕਾਰ ਨੇ ‘ਬੁਲਡੋਜ਼ਰ ਕਾਰਵਾਈ’ ਦੀ ਕੀਤੀ ਸ਼ਲਾਘਾ 

ਬੀ.ਕੇ.ਟੀ.ਸੀ.  ਪ੍ਰਧਾਨ ਨੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ ਵਿੱਚ ਸੂਬੇ ਭਰ ਵਿੱਚ ਸਰਕਾਰੀ ਜ਼ਮੀਨ ਤੋਂ ਗੈਰ-ਕਾਨੂੰਨੀ ਮਜ਼ਾਰਾਂ ਨੂੰ ਹਟਾਉਣ ਦੀ ਕਾਰਵਾਈ ਦਾ ਵੀ ਡਟ ਕੇ ਸਮਰਥਨ ਕੀਤਾ। ਉਨ੍ਹਾਂ ਇਸਨੂੰ ਉੱਤਰਾਖੰਡ ਦੀ ‘ਸੱਭਿਆਚਾਰਕ ਵਿਰਾਸਤ’ ਅਤੇ ‘ਕਾਨੂੰਨ ਵਿਵਸਥਾ’ ਨੂੰ ਮਜ਼ਬੂਤ ਕਰਨ ਵਾਲਾ ਕਦਮ ਦੱਸਿਆ। ਦਿਵੇਦੀ ਨੇ ਇਹ ਵੀ ਕਿਹਾ ਕਿ UCC ਲਾਗੂ ਹੋਣ ਅਤੇ ਅੰਕਿਤਾ ਭੰਡਾਰੀ ਮਾਮਲੇ ਵਿੱਚ CBI ਜਾਂਚ ਵਰਗੇ ਫੈਸਲਿਆਂ ਨੇ ਸਰਕਾਰ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ​​ਕੀਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version