Homeਦੇਸ਼ਵਿਧਾਨ ਸਭਾ ਚੋਣ ਨਤੀਜੇ 2023: ਕਾਂਗਰਸ ਨੂੰ ਲੈ ਕੇ ਆਚਾਰੀਆ ਪ੍ਰਮੋਦ ਦਾ...

ਵਿਧਾਨ ਸਭਾ ਚੋਣ ਨਤੀਜੇ 2023: ਕਾਂਗਰਸ ਨੂੰ ਲੈ ਕੇ ਆਚਾਰੀਆ ਪ੍ਰਮੋਦ ਦਾ ਬਿਆਨ ਆਇਆ ਸਾਹਮਣੇ

ਨਵੀਂ ਦਿੱਲੀ : ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਭਾਜਪਾ ਅੱਗੇ ਹੈ। ਜਦੋਂਕਿ ਤੇਲੰਗਾਨਾ ਵਿੱਚ ਕਾਂਗਰਸ ਦਾ ਪੱਲਾ ਭਾਰੀ ਹੈ। ਇਸ ਦੌਰਾਨ ਕਾਂਗਰਸ ਨੇਤਾ ਅਚਾਰੀਆ ਪ੍ਰਮੋਦ ਕ੍ਰਿਸ਼ਨਮ (Acharya Pramod Krishnam) ਦਾ ਬਿਆਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਨਾਤਨ ਦੇ ਸਰਾਪ ਨੇ ਕਾਂਗਰਸ ਨੂੰ ਡੁਬੋ ਦਿੱਤਾ ਹੈ।

ਕਾਂਗਰਸ ਨੇਤਾ ਅਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਕਿਹਾ ਕਿ ਸਨਾਤਨ ਦਾ ਵਿਰੋਧ ਦੇਸ਼ ਨੂੰ ਮਨਜ਼ੂਰ ਨਹੀਂ ਹੈ। ਜਿੰਨਾ ਚਿਰ ਕਾਂਗਰਸ ਸਨਾਤਨ ਦਾ ਵਿਰੋਧ ਕਰਦੀ ਰਹੇਗੀ, ਹਾਰਦੀ ਰਹੇਗੀ। ਕਾਂਗਰਸ ਲਗਾਤਾਰ ਸਨਾਤਨ ਧਰਮ ਦਾ ਵਿਰੋਧ ਕਰ ਰਹੀ ਹੈ। ਹਿੰਦੂ ਧਰਮ ਦੇ ਖ਼ਿਲਾਫ਼ ਚੋਣ ਲੜ ਰਹੇ ਹਨ। ਜਾਤ-ਪਾਤ ਦੀ ਰਾਜਨੀਤੀ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ, ਜੋ ਦੇਸ਼ ਨੂੰ ਮਨਜ਼ੂਰ ਨਹੀਂ ਹੈ।

ਆਚਾਰੀਆ ਪ੍ਰਮੋਦ ਨੇ ਅੱਗੇ ਕਿਹਾ ਕਿ ਦੇਸ਼ ‘ਚ ਚੋਣਾਂ ਜਿੱਤਣ ਲਈ ਕਾਂਗਰਸ ਨੂੰ ਮਹਾਤਮਾ ਗਾਂਧੀ ਦੇ ਮਾਰਗ ‘ਤੇ ਚੱਲਣਾ ਹੋਵੇਗਾ, ਜਦਕਿ ਕਾਂਗਰਸ ਕਾਰਲ ਮਾਰਕਸ ਦੇ ਮਾਰਗ ‘ਤੇ ਚੱਲ ਰਹੀ ਹੈ। ਉਨ੍ਹਾਂ ਨੂੰ ਆਪਣੀਆਂ ਆਦਤਾਂ ਬਦਲਣੀਆਂ ਪੈਣਗੀਆਂ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments