Home ਖੇਡਾਂ ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਏਸ਼ੀਆ ਕੱਪ 2025 ਦੇ ਹੀਰੋ ਅਭਿਸ਼ੇਕ...

ਅੱਜ ਵਿਆਹ ਦੇ ਬੰਧਨ ‘ਚ ਬੱਝਣਗੇ ਏਸ਼ੀਆ ਕੱਪ 2025 ਦੇ ਹੀਰੋ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ

0

ਪੰਜਾਬ : ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਅਤੇ ਏਸ਼ੀਆ ਕੱਪ 2025 ਦੇ ਹੀਰੋ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਅੱਜ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਕੋਮਲ ਲਵਿਸ਼ ਓਬਰਾਏ ਨਾਲ ਵਿਆਹ ਕਰ ਰਹੇ ਹਨ, ਜੋ ਕਿ ਲੁਧਿਆਣਾ ਦੇ ਇੱਕ ਪ੍ਰਮੁੱਖ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹਨ। ਇਹ ਸ਼ਾਨਦਾਰ ਵਿਆਹ ਅੱਜ , ਸ਼ੁੱਕਰਵਾਰ, 3 ਅਕਤੂਬਰ ਨੂੰ ਅੰਮ੍ਰਿਤਸਰ ਦੇ ਫਾਸਟਨ ਪੈਲੇਸ ਵਿੱਚ ਵਿੱਚ ਰੱਖਿਆ ਗਿਆ ਹੈ ।

ਰਿਪੋਰਟਾਂ ਅਨੁਸਾਰ, ਬਰਾਤ ਪਹਿਲਾਂ ਹੀ ਲੁਧਿਆਣਾ ਤੋਂ ਅੰਮ੍ਰਿਤਸਰ ਲਈ ਰਵਾਨਾ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਪ੍ਰਮੁੱਖ ਹਸਤੀਆਂ ਦੇ ਇਸ ਸ਼ਾਨਦਾਰ ਵਿਆਹ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਕ੍ਰਿਕਟ ਜਗਤ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਪ੍ਰਮੁੱਖ ਸਿਤਾਰੇ ਵੀ ਸ਼ਾਮਲ ਹੋਣਗੇ।

ਏਸ਼ੀਆ ਕੱਪ ਵਿੱਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਅਭਿਸ਼ੇਕ ਸ਼ਰਮਾ ਸੁਰਖੀਆਂ ਵਿੱਚ ਆਏ। ਪੰਜਾਬ ਵਾਪਸ ਆ ਕੇ, ਉਨ੍ਹਾਂ ਨੇ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਮੰਗਲਵਾਰ ਨੂੰ ਹੋਏ ਸ਼ਗਨ ਸਮਾਰੋਹ ਵਿੱਚ ਅਭਿਸ਼ੇਕ ਨੇ ਜ਼ੋਰਦਾਰ ਡਾਂਸ ਕੀਤਾ, ਜਿਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਅਭਿਸ਼ੇਕ ਨੇ ਕਿਹਾ, “ਮੇਰੀ ਭੈਣ ਕੋਮਲ ਮੇਰੇ ਲਈ ਬਹੁਤ ਖੁਸ਼ਕਿਸਮਤ ਹੈ। ਇਸ ਵਾਰ ਉਸਨੇ ਵਿਆਹ ਦੇ ਤੋਹਫ਼ੇ ਵਜੋਂ ਏਸ਼ੀਆ ਕੱਪ ਮੰਗਿਆ ਅਤੇ ਮੈਂ ਉਸਦੀ ਇੱਛਾ ਪੂਰੀ ਕੀਤੀ। ਵਿਆਹ ਤੋਂ ਬਾਅਦ ਵੀ ਸਾਡਾ ਭਰਾ-ਭੈਣ ਦਾ ਰਿਸ਼ਤਾ ਪਹਿਲਾਂ ਵਾਂਗ ਹੀ ਰਹੇਗਾ।”

NO COMMENTS

LEAVE A REPLY

Please enter your comment!
Please enter your name here

Exit mobile version