Homeਦੇਸ਼Haryana NewsASI ਸੰਜੀਵ ਦਾ ਸਰਕਾਰੀ ਸਨਮਾਨਾਂ ਨਾਲ ਅੱਜ ਕੀਤਾ ਗਿਆ ਅੰਤਿਮ ਸਸਕਾਰ

ASI ਸੰਜੀਵ ਦਾ ਸਰਕਾਰੀ ਸਨਮਾਨਾਂ ਨਾਲ ਅੱਜ ਕੀਤਾ ਗਿਆ ਅੰਤਿਮ ਸਸਕਾਰ

ਕਰਨਾਲ: ਕਰੂਕਸ਼ੇਤਰ ‘ਚ ਬੀਤੇ ਦਿਨ ਬਦਮਾਸ਼ਾਂ ਨੇ ASI ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਅੱਜ ASI ਸੰਜੀਵ (ASI Sanjeev) ਦਾ ਕਰਨਾਲ ਜ਼ਿਲ੍ਹੇ ‘ਚ ਉਨ੍ਹਾਂ ਦੇ ਜੱਦੀ ਪਿੰਡ ‘ਚ ਸਰਕਾਰੀ ਸਨਮਾਨਾਂ (Official Honors) ਨਾਲ ਅੰਤਿਮ ਸੰਸਕਾਰ (Funeral) ਕਰ ਦਿੱਤਾ ਗਿਆ। ਸੰਜੀਵ ਨੂੰ ਵਿਦਾਇਗੀ ਦੇਣ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਅਤੇ ਸੰਜੀਵ ਜਿੰਦਾਬਾਦ ਦੇ ਨਾਅਰੇ ਲਾਏ। ਮ੍ਰਿਤਕ ਪੁਲਿਸ ਮੁਲਾਜ਼ਮ ਸੰਜੀਵ ਦਾ ਕੁਟੇਲ ਪਿੰਡ ਵਿੱਚ ਪੁੱਤਰ ਨੇ  ਸਸਕਾਰ ਕੀਤਾ।

ਸੰਜੀਵ ਦੇ ਬੇਟੇ ਨੇ ਜੈ ਹਿੰਦ ਦੇ ਨਾਅਰੇ ਨਾਲ ਆਪਣੇ ਪਿਤਾ ਦੀ ਚਿਤਾ ਨੂੰ ਅਗਨ ਭੇਟ ਕੀਤਾ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦਾ ਮਾਹੌਲ ਸੋਗਮਈ ਹੈ। ਹਰ ਪਾਸੇ ਇੱਕੋ ਗੱਲ ਚੱਲ ਰਹੀ ਸੀ ਕਿ ਸੰਜੀਵ ਦੇ ਕਾਤਲ ਕਦੋਂ ਫੜੇ ਜਾਣਗੇ। ਬੀਤੀ ਰਾਤ ਕਰਨਾਲ ਦੇ ਕੁਟੇਲ ਪਿੰਡ ‘ਚ ਬਾਈਕ ਸਵਾਰ ਬਦਮਾਸ਼ਾਂ ਨੇ ਹਰਿਆਣਾ ਸਟੇਟ ਕ੍ਰਾਈਮ ਬ੍ਰਾਂਚ ਦੇ ਪੁਲਿਸ ਮੁਲਾਜ਼ਮ ਏ.ਐੱਸ.ਆਈ. ਸੰਜੀਵ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਇਸ ਮਾਮਲੇ ਵਿੱਚ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ। ਸੰਜੀਵ 2002 ਵਿੱਚ ਹਰਿਆਣਾ ਪੁਲਿਸ ਵਿੱਚ ਭਰਤੀ ਹੋਏ ਸਨ।  ਉਦੋਂ ਤੋਂ ਸੰਜੀਵ ਕਰਨਾਲ, ਕੁਰੂਕਸ਼ੇਤਰ ਅਤੇ ਯਮੁਨਾਨਗਰ ਵਿੱਚ ਤਾਇਨਾਤ ਸਨ। ਉਹ ਜਿਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਸਨ, ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਕੁਝ ਗਲਤ ਤਾਂ ਨਹੀਂ ਹੈ।

ਸੰਜੀਵ ਦਾ ਲੜਕਾ ਕੈਨੇਡਾ ਤੋਂ ਆਇਆ ਸੀ ਅਤੇ ਉਸ ਤੋਂ ਬਾਅਦ ਹੀ ਅੰਤਿਮ ਸਸਕਾਰ ਹੋਇਆ। ਹਰਿਆਣਾ ਪੁਲਿਸ ਦੇ ਜਵਾਨਾਂ ਨੇ ਸੰਜੀਵ ਕੁਮਾਰ ਨੂੰ ਸ਼ਰਧਾਂਜਲੀ ਦਿੱਤੀ। ਇਸ ਦੁੱਖ ਦੀ ਘੜੀ ਵਿੱਚ ਘੜੂੰਆ ਦੇ ਵਿਧਾਇਕ ਹਰਵਿੰਦਰ ਕਲਿਆਣ ਵੀ ਪਹੁੰਚੇ ਅਤੇ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਦੌਰਾਨ ਸੰਜੀਵ ਨਾਲ ਕੰਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸੰਜੀਵ ਇੱਕ ਸਲੀਕੇ ਵਾਲੇ ਅਤੇ ਸਹਿਣਸ਼ੀਲ ਵਿਅਕਤੀ ਸਨ, ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments