Home ਪੰਜਾਬ ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ‘ਚ ਪੇਸ਼ੀ ਅੱਜ

ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ‘ਚ ਪੇਸ਼ੀ ਅੱਜ

0

ਚੰਡੀਗੜ੍ਹ: ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅੱਜ ਇੱਕ ਵਾਰ ਫਿਰ ਹਾਈ ਕੋਰਟ ਵਿੱਚ ਪੇਸ਼ੀ ਹੋਈ ਹੈ ।ਉਹ ਅੱਜ ਸਵੇਰੇ 10:30 ਵਜੇ ਇੱਕ ਵਾਰ ਫਿਰ ਹਾਈ ਕੋਰਟ ਵਿੱਚ ਪੇਸ਼ ਹੋਣਗੇ। ਇਹ ਪੇਸ਼ੀ ਸੀ.ਬੀ.ਆਈ. ਵੱਲੋਂ ਦਾਇਰ ਕੀਤੇ ਗਏ ਹਲਫਨਾਮੇ ਦੇ ਸੰਦਰਭ ਵਿੱਚ ਹੋ ਰਹੀ ਹੈ। ਕੇਜਰੀਵਾਲ ਦੀ ਕਾਨੂੰਨੀ ਟੀਮ ਨੇ ਇਸ ਹਲਫਨਾਮੇ ਦੇ ਜਵਾਬ ਵਿੱਚ ਆਪਣਾ ਪੱਖ ਦਾਖਲ ਕੀਤਾ ਸੀ, ਪਰ ਅਦਾਲਤ ਨੇ ਪਿਛਲੀ ਸੁਣਵਾਈ ਦੌਰਾਨ ਉਸ ਜਵਾਬ ਨੂੰ ਰਿਕਾਰਡ ‘ਤੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਕੇਜਰੀਵਾਲ ਦੇ ਵਕੀਲ ਅੱਜ ਅਦਾਲਤ ਅੱਗੇ ਇਹ ਵਿਸ਼ੇਸ਼ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਜਵਾਬ ਰਿਕਾਰਡ ਦਾ ਹਿੱਸਾ ਬਣਾਇਆ ਜਾਵੇ। ਇਹ ਮੁੱਦਾ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਆਖਿਰਕਾਰ ਕੇਜਰੀਵਾਲ ਦੇ ਜਵਾਬ ਨੂੰ ਅਦਾਲਤ ਵਿੱਚ ਵਾਰ-ਵਾਰ ਰਿਕਾਰਡ ‘ਤੇ ਕਿਉਂ ਨਹੀਂ ਲਿਆ ਜਾ ਰਿਹਾ ਹੈ। ਇਸ ਕਾਨੂੰਨੀ ਅੜਿੱਕੇ ਕਾਰਨ ਮਾਮਲੇ ਦੀ ਅਗਲੀ ਕਾਰਵਾਈ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version