Homeਦੇਸ਼Haryana Newsਨੌਜਵਾਨਾਂ 'ਚ ਹੋਈ ਤਕਰਾਰ,ਦੋ ਦੋਸਤਾਂ 'ਤੇ ਚੱਲੀਆ ਗੋਲੀਆਂ

ਨੌਜਵਾਨਾਂ ‘ਚ ਹੋਈ ਤਕਰਾਰ,ਦੋ ਦੋਸਤਾਂ ‘ਤੇ ਚੱਲੀਆ ਗੋਲੀਆਂ

ਰੋਹਤਕ  : ਰੋਹਤਕ ਜ਼ਿਲੇ ਦੇ ਸੁਖਪੁਰਾ ਚੌਕ (Sukhpura Chowk) ‘ਤੇ ਦੋ ਦੋਸਤਾਂ ‘ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦਿਆ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਇੱਥੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਰੋਹਤਕ ਪੀ.ਜੀ.ਆਈ. ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਹੈ । ਗੋਲੀਬਾਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਹਮਲਾਵਰ ਅਣਪਛਾਤੇ ਹਨ।

2 ਦੋਸਤਾਂ ਨੂੰ ਮਾਰ ਦਿੱਤੀ ਗਈ ਗੋਲੀ 
ਜ਼ਖਮੀਆਂ ਦੀ ਪਛਾਣ ਪਿੰਡ ਖਿਡਵਾਲੀ ਵਾਸੀ  27 ਸਾਲਾ ਅਜੈ ਹੁੱਡਾ ਅਤੇ ਰਾਜੀਵ ਕਾਲੋਨੀ ਵਾਸੀ 25 ਸਾਲਾ ਸ਼ਿਵ ਵਜੋਂ ਹੋਈ ਹੈ। ਦੋਵਾਂ ਦਾ ਫਿਲਹਾਲ ਇਲਾਜ ਚੱਲ ਰਿਹਾ ਹੈ। ਦੋਵੇਂ ਨੌਜਵਾਨ ਸ਼ਿਵ ਅਤੇ ਅਜੈ ਹੁੱਡਾ ਰਾਤ ਨੂੰ ਸੁਖਪੁਰਾ ਚੌਕ ਸਥਿਤ ਇੱਕ ਹੋਟਲ ਵਿੱਚ ਪਾਰਟੀ ਕਰ ਰਹੇ ਸਨ। ਰਾਤ ਨੂੰ ਪਾਰਟੀ ਤੋਂ ਬਾਅਦ ਘਰ ਜਾਣ ਲਈ ਹੋਟਲ ਤੋਂ ਬਾਹਰ ਨਿਕਲੇ। ਹੋਟਲ ਦੇ ਸਾਹਮਣੇ ਸੜਕ ‘ਤੇ ਖੜ੍ਹੀ ਆਪਣੀ ਕਾਰ ਕੋਲ ਜਦੋਂ ਉਹ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਕੁਝ ਨੌਜਵਾਨਾਂ ਨਾਲ ਉਨ੍ਹਾਂ ਦੀ ਤਕਰਾਰ ਹੋ ਗਈ। ਇਸ ਤੋਂ ਬਾਅਦ ਦੂਜੇ ਪਾਸੇ ਦੇ ਨੌਜਵਾਨਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ਼ਿਵ ਅਤੇ ਅਜੇ ਨੂੰ ਗੋਲੀ ਲੱਗ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments