Home ਪੰਜਾਬ ਲੋਕਾਂ ਨੂੰ “ਹਮਾਰੇ ਰਾਮ” ਨਾਟਕ ਦੀ ਪੇਸ਼ਕਾਰੀ ਦੇਖਣ ਲਈ ਵੱਡੀ ਗਿਣਤੀ ’ਚ...

ਲੋਕਾਂ ਨੂੰ “ਹਮਾਰੇ ਰਾਮ” ਨਾਟਕ ਦੀ ਪੇਸ਼ਕਾਰੀ ਦੇਖਣ ਲਈ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦੀ ਅਪੀਲ : ਡਾ. ਬਲਬੀਰ ਸਿੰਘ

0

ਪਟਿਆਲਾ : ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਗਤ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦੀ ਅਹਿਮ ਪਹਿਲਕਦਮੀ ਤਹਿਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ‘ਚ “ਹਮਾਰੇ ਰਾਮ” ਨਾਟਕ ਦੀ ਕੀਤੀ ਜਾ ਰਹੀ ਵਿਆਪਕ ਪੇਸ਼ਕਾਰੀ ਦੌਰਾਨ 18 ਅਤੇ 19 ਸਤੰਬਰ ਨੂੰ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ, ਭਾਦਸੋਂ ਰੋਡ ਵਿਖੇ ਵੀ 4 ਸ਼ੋਅ ਕਰਵਾਏ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਪੰਜਾਬ ਹੈਰੀਟੇਜ਼ਅਤੇ ਸੈਰ-ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨੇ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹਇਸ ਨਾਟਕ ਦੀ ਪੇਸ਼ਕਾਰੀ ਦੇਖਣ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਅਤੇ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੇਜੀਵਨ, ਆਦਰਸ਼ਾਂ ਅਤੇ ਸਦੀਵੀ ਸੰਦੇਸ਼ ‘ਤੇ ਅਧਾਰਤ ਇਸ ਸ਼ਾਨਦਾਰ ਪੇਸ਼ਕਾਰੀ ਦੇ ਗਵਾਹ ਬਣਨ।ਉਨ੍ਹਾਂ ਕਿਹਾ ਕਿ ਇਸ ਨਾਟਕ ਲਈ ਪਾਸ ਵਿਧਾਇਕ ਸਾਹਿਬਾਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਫ਼ਤਰਾਂ ਸਮੇਤ ਬੁੱਕ ਮਾਈ ਸ਼ੋਅ ਤੋਂ ਮੁਫ਼ਤ ਵਿੱਚ ਹਾਸਲ ਕੀਤੇ ਜਾ ਸਕਦੇ ਹਨ।

ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਤੇ ਸ੍ਰੀ ਬਾਲੀ ਨੇ ਦੱਸਿਆ ਕਿ ਪੰਜਾਬਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਮਾਇਣ ਦੇ ਇਤਿਹਾਸਕ ਮਹਾਂਕਾਵਿ ਰਾਹੀਂ ਸਨਾਤਨ ਦੇ ਸੰਦੇਸ਼ ਨੂੰਲੋਕਾਂ ਤੱਕ ਪਹੁੰਚਾ ਰਹੀ ਹੈ ਅਤੇ ਮਰਿਆਦਾ ਪਰਸ਼ੋਤਮ ਭਗਵਾਨ ਰਾਮ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬਸਰਕਾਰ ਲੋਕਾਂ ਦੀਆਂ ਨਿੱਜੀ ਆਸਥਾਵਾਂ ਦਾ ਸਤਿਕਾਰ ਕਰਦੀ ਹੈ ਅਤੇ ਹਮੇਸ਼ਾ ਧਾਰਮਿਕ ਮਾਨਤਾਵਾਂ ਤੋਂ ਉੱਪਰ ਉੱਠ ਕੇ ਸ਼ਾਨਦਾਰਸਮਾਗਮ ਕਰਦੀ ਆ ਰਹੀ ਹੈ, ਇਸੇ ਤਹਿਤ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਸਮੇਤ ਸ੍ਰੀ ਗੁਰੂ ਰਵਿਦਾਸ ਜੀ ਦਾ 650 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਨਾਲ ਹੀ ਏਕ ਸ਼ਾਮ ਭਗਵਾਨ ਸ਼ਿਵ ਕੇ ਸੰਗ ਸਮੇਤ ਹਮਾਰੇ ਰਾਮ ਨਾਟਕ ਦਿਖਾ ਕੇ ਸਨਾਤਨ ਧਰਮ ਦਾ ਸਤਿਕਾਰ ਕੀਤਾ ਜਾ ਰਿਹਾ ਹੈ।

ਸਿਹਤ ਮੰਤਰੀ ਤੇ ਸ੍ਰੀ ਦੀਪਕ ਬਾਲੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹਮਾਰੇ ਰਾਮ ਨਾਟਕ ਦੀਆਂ ਕੁੱਲ 41 ਪੇਸ਼ਕਾਰੀਆਂ ਹੋ ਰਹੀਆ ਹਨ ਤੇ 4 ਪੇਸ਼ਕਾਰੀਆਂ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਵਿਖੇ 18 ਅਤੇ 19 ਸਤੰਬਰ ਨੂੰ ਬਾਅਦ ਦੁਪਹਿਰ 2 ਵਜੇ ਤੇ ਸ਼ਾਮ 6 ਵਜੇ ਤੋਂ ਕਰਵਾਈਆਂ ਜਾ ਰਹੀਆਂ ਹਨ, ਇਸ ਸ਼ੋਅ ਦੀਸਕ੍ਰੀਨਿੰਗ ਦੌਰਾਨ ਲਾਈਟ ਅਤੇ ਸਾਊਂਡ ਦੇ ਪੁਖ਼ਤਾ ਪ੍ਰਬੰਧ ਮੁਕੰਮਲ ਹਨ।

ਸਿਹਤ ਮੰਤਰੀ ਨੇ ਦੱਸਿਆ ਕਿ ਫੈਲਿਸਿਟੀ ਥੀਏਟਰ ਦੁਆਰਾ ਤਿਆਰ ਕੀਤਾ ਗਿਆ “ਹਮਾਰੇ ਰਾਮ” ਇੱਕਵਿਆਪਕ ਹਿੰਦੀ ਸਟੇਜ ਪ੍ਰੋਗਰਾਮ ਹੈ ਜੋ ਮਨਮੋਹਕ ਦ੍ਰਿਸ਼ਾਂ, ਹਵਾਈ ਕਲਾਬਾਜ਼ੀਆਂ ਅਤੇ ਅਤਿ-ਆਧੁਨਿਕ ਸਟੇਜ ਪ੍ਰਬੰਧਾਂ ਰਾਹੀਂਮਹਾਂਕਾਵਿ ਰਾਮਾਇਣ ਨੂੰ ਜੀਵੰਤ ਰੂਪ ਵਿੱਚ ਦਰਸਾਉਂਦਾ ਕਰਦਾ ਹੈ। ਇਸ ਨਾਟਕ ਵਿੱਚ ਪ੍ਰਸਿੱਧ ਅਦਾਕਾਰ ਆਸ਼ੂਤੋਸ਼ ਰਾਣਾ ਰਾਵਣ ਦੇਰੂਪ ਵਿੱਚ ਅਤੇ ਰਾਹੁਲ ਆਰ. ਭੂਚਰ ਭਗਵਾਨ ਰਾਮ ਦੀ ਭੂਮਿਕਾ ਵਿੱਚ ਹਨ।

ਇਸ ਨਾਟਕ ਦੀ ਵਿਲੱਖਣਤਾ ‘ਤੇ ਚਾਨਣਾ ਪਾਉਂਦਿਆਂ ਸੈਰ-ਸਪਾਟਾ ਸਲਾਹਕਾਰ ਸ੍ਰੀ ਬਾਲੀ ਨੇ ਕਿਹਾ ਕਿਪਰੰਪਰਾਗਤ ਦ੍ਰਿਸ਼ਾਂ ਦੇ ਉਲਟ, “ਹਮਾਰੇ ਰਾਮ” ਪ੍ਰੋਗਰਾਮ ਰਾਮਾਇਣ ਨੂੰ ਵਿਲੱਖਣ ਅਤੇ ਅਣਛੂਹੇ ਦ੍ਰਿਸ਼ਟੀਕੋਣਾਂ ਤੋਂ ਪੇਸ਼ ਕਰੇਗਾ। ਇਹਕਹਾਣੀ ਸੀਤਾ ਮਾਤਾ ਜੀ ਦੇ ਵਿਛੋੜੇ ਤੋਂ ਬਾਅਦ ਲਵ ਅਤੇ ਕੁਸ਼ ਦੁਆਰਾ ਭਗਵਾਨ ਰਾਮ ਦਾ ਸਾਹਮਣਾ ਕਰਨ ਨਾਲ ਸ਼ੁਰੂ ਹੁੰਦੀ ਹੈ ਅਤੇਸੂਰਜ ਦੇਵਤਾ ਦੇ ਅਲੌਕਿਕ ਦ੍ਰਿਸ਼ਟੀਕੋਣ ਰਾਹੀਂ ਪੇਸ਼ ਕੀਤੀ ਜਾਂਦੀ ਹੈ, ਜੋ ਦਰਸ਼ਕਾਂ ਨੂੰ ਇਸ ਸਤਿਕਾਰਯੋਗ ਮਹਾਂਕਾਵਿ ਦੀ ਇੱਕ ਨਵੀਂਵਿਆਖਿਆ ਪ੍ਰਦਾਨ ਕਰਦੀ ਹੈ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਪੇਸ਼ਕਾਰੀਆਂ ਦਾ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਭਾਰਤ ਦੀ ਅਧਿਆਤਮਿਕ, ਸੱਭਿਆਚਾਰਕ ਅਤੇ ਨੈਤਿਕ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ, ਨਾਲ ਹੀ ਵਿਸ਼ਵ ਪੱਧਰੀ ਨਾਟਕ ਕਲਾ ਨੂੰ ਉਤਸ਼ਾਹਿਤ ਕਰਨ ਦੇਨਾਲ-ਨਾਲ ਉਸਦਾ ਪਾਸਾਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਆਪਕ ਨਾਟਕੀ ਪੇਸ਼ਕਾਰੀ  ਸੰਗੀਤ, ਵਿਜ਼ੂਅਲ ਇਫੈਕਟਸ ਅਤੇਆਧੁਨਿਕ ਤਕਨਾਲੋਜੀ ਨੂੰ ਜੋੜ ਕੇ ਇੱਕ ਅਨੋਖਾ ਸੱਭਿਆਚਾਰਕ ਅਨੁਭਵ ਪੈਦਾ ਕਰਦੀ ਹੈ, ਜੋ ਸਮਾਜ ਦੇ ਸਾਰੇ ਵਰਗਾਂ ਦੇ ਦਰਸ਼ਕਾਂ ਨੂੰਪ੍ਰਭਾਵਿਤ ਕਰੇਗੀ।

ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਸਿੰਘ ਵਿਰਕ, ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਤੇ ਹੋਰ ਆਗੂ ਮੌਜੂਦ ਸਨ।

NO COMMENTS

LEAVE A REPLY

Please enter your comment!
Please enter your name here

Exit mobile version