Home ਮਨੋਰੰਜਨ ਅਨੁਪਮਾ ਫੇਮ ਗੌਰਵ ਖੰਨਾ ਤੇ ਆਕਾਂਕਸ਼ਾ ਚਮੋਲਾ ਲੈ ਰਹੇ ਤਲਾਕ , ਲਾਕਅੱਪ...

ਅਨੁਪਮਾ ਫੇਮ ਗੌਰਵ ਖੰਨਾ ਤੇ ਆਕਾਂਕਸ਼ਾ ਚਮੋਲਾ ਲੈ ਰਹੇ ਤਲਾਕ , ਲਾਕਅੱਪ 2 ਦੇ ਪਹਿਲੇ ਦਿਨ ਆਕਾਂਕਸ਼ਾ ਨੇ ਕੀਤਾ ਵੱਡਾ ਖੁਲਾਸਾ

0

ਮੁੰਬਈ: ਟੀ.ਵੀ ਇੰਡਸਟਰੀ ਤੋਂ ਇੱਕ ਹੋਰ ਦਿਲ ਤੋੜਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਨੁਪਮਾ ਫੇਮ ਗੌਰਵ ਖੰਨਾ ਅਤੇ ਆਕਾਂਕਸ਼ਾ ਚਮੋਲਾ ਵਿਆਹ ਦੇ 10 ਸਾਲ ਬਾਅਦ ਤਲਾਕ ਲੈਣ ਜਾ ਰਹੇ ਹਨ। ਲਾਕਅੱਪ 2 ਦੇ ਪਹਿਲੇ ਦਿਨ ਆਕਾਂਕਸ਼ਾ ਨੇ ਸਾਰਿਆਂ ਨੂੰ ਖੁਲਾਸਾ ਕੀਤਾ ਕਿ ਉਹ ਅਤੇ ਗੌਰਵ ਖੰਨਾ ਪਿਛਲੇ ਇਕ ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਜਲਦੀ ਹੀ ਤਲਾਕ ਲੈਣ ਵਾਲੇ ਹਨ।

ਗੌਰਵ ਖੰਨਾ ਅਤੇ ਅਕਾਂਕਸ਼ਾ ਪਿਛਲੇ ਇੱਕ ਸਾਲ ਤੋਂ ਰਹਿ ਰਹੇ ਅਲੱਗ
ਹਾਲ ਹੀ ‘ਚ ਇਕ ਰਿਐਲਿਟੀ ਸ਼ੋਅ ਲਾਕਅੱਪ 2 ਦੌਰਾਨ ਗੌਰਵ ਖੰਨਾ ਦੀ ਪਤਨੀ ਨੇ ਦੱਸਿਆ ਕਿ ਉਹ ਜਲਦ ਹੀ ਆਪਣੇ ਪਤੀ ਤੋਂ ਵੱਖ ਹੋਣ ਜਾ ਰਹੇ ਹਨ। ਅਸੀਂ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਸਾਰਿਆਂ ਤੋਂ ਛੁਪਾ ਕੇ ਰੱਖਿਆ ਸੀ, ਹਾਲਾਂਕਿ ਹੁਣ ਤੱਕ ਅਸੀਂ ਦੋਵੇਂ ਇਕ-ਦੂਜੇ ਨਾਲ ਗੱਲ ਕਰਦੇ ਹਾਂ ਪਰ ਜੇਕਰ ਲਾਈਫ ਪਾਰਟਨਰ ਦੇ ਤੌਰ ‘ਤੇ ਦੇਖਿਆ ਜਾਵੇ ਤਾਂ ਸਾਡਾ ਰਿਸ਼ਤਾ ਠੀਕ ਨਹੀਂ ਹੈ। ਅਸੀਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਸਾਡੇ ਦੋਵਾਂ ਦੇ ਭਵਿੱਖ ਬਾਰੇ ਬਹੁਤ ਵੱਖਰੇ ਨਜ਼ਰੀਏ ਹਨ।

ਇਸ ਦੇ ਨਾਲ ਹੀ ਆਕਾਂਕਸ਼ਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਨੂੰ ਦੋਵਾਂ ਨੂੰ ਇਕੱਠੇ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਹੋਇਆ।

ਬੱਚੇ ਨਾ ਹੋਣ ਦੀ ਵਜ੍ਹਾਂ ਨਾਲ ਹੋ ਰਹੇ ਹਨ ਅਲੱਗ ?
ਤਲਾਕ ਦੀ ਖ਼ਬਰ ਤੋਂ ਬਾਅਦ ਗੌਰਵ ਅਤੇ ਅਕਾਂਕਸ਼ਾ ਦੀ ਬਿੱਗ ਬੌਸ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ‘ਚ ਗੌਰਵ ਨੇ ਦੱਸਿਆ ਕਿ ਉਹ ਵਿਆਹ ਦੀ ਸ਼ੁਰੂਆਤ ਤੋਂ ਹੀ ਬੱਚਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਪਤਨੀ ਦੀ ਵਜ੍ਹਾਂ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਪਿਆ ਪਤਨੀ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਫ਼ੈਸਲੇ ਦਾ ਸਨਮਾਨ ਕਰਨਾ ਪਿਆ।

ਅਕਾਂਕਸ਼ਾ ਨਹੀਂ ਚਾਹੁੰਦੀ ਸੀ ਬੱਚਾ
ਇੰਨਾ ਹੀ ਨਹੀਂ, ਆਕਾਂਕਸ਼ਾ ਨੇ ਖੁਦ ਬਿੱਗ ਬੌਸ ‘ਚ ਦੱਸਿਆ ਕਿ ਉਸ ਨੂੰ ਕਦੇ ਨਹੀਂ ਲੱਗਾ ਕਿ ਉਸ ਨੂੰ ਬੱਚਾ ਹੋਣਾ ਚਾਹੀਦਾ ਹੈ ਅਤੇ ਉਹ ਹਾਲੇ ਬੱਚੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ।

NO COMMENTS

LEAVE A REPLY

Please enter your comment!
Please enter your name here

Exit mobile version