Home ਸੰਸਾਰ ਟਰੰਪ ਦਾ ਇੱਕ ਹੋਰ ਵੱਡਾ ਝਟਕਾ, ਇਨ੍ਹਾਂ 14 ਦੇਸ਼ਾਂ ‘ਤੇ ਲਗਾਇਆ ਭਾਰੀ...

ਟਰੰਪ ਦਾ ਇੱਕ ਹੋਰ ਵੱਡਾ ਝਟਕਾ, ਇਨ੍ਹਾਂ 14 ਦੇਸ਼ਾਂ ‘ਤੇ ਲਗਾਇਆ ਭਾਰੀ ਟੈਕਸ

0

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਦੁਆਰਾ ਮਲੇਸ਼ੀਆ ਸਣੇ 14 ਦੇਸ਼ਾਂ ‘ਤੇ ਨਵੇਂ ਟੈਰਿਫ ਦਾ ਐਲਾਨ ਕੀਤਾ ਗਿਆ ਹੈ ਜਿਸ ਮਗਰੋਂ ਵਿਸ਼ਵ ਵਪਾਰਕ ਜਗਤ ਵਿੱਚ ਹਲਚਲ ਮਚ ਗਈ ਹੈ। ਟਰੰਪ ਨੇ ਇਨ੍ਹਾਂ ਦਰਾਂ ਨੂੰ ਲਾਗੂ ਕਰਨ ਸੰਬੰਧੀ ਇਨ੍ਹਾਂ ਸਾਰੇ ਦੇਸ਼ਾਂ ਨੂੰ ਪੱਤਰ ਭੇਜੇ ਹਨ। ਨਾਲ ਹੀ ਇਹ ਵੀ ਦੱਸਿਆ ਹੈ ਕਿ ਇਹ ਟੈਰਿਫ 1 ਅਗਸਤ ਤੋਂ ਲਾਗੂ ਹੋਣਗੇ।

ਟਰੰਪ ਦੁਆਰਾ ਭੇਜਿਆ ਟੈਰਿਫ ਨੋਟਿਸ

ਟਰੰਪ ਨੇ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਅਧਿਕਾਰਤ ਪੱਤਰ ਭੇਜੇ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਜਨਤਕ ਕੀਤਾ।ਇਨ੍ਹਾਂ ਪੱਤਰਾਂ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਸੀ ਕਿ ਜੇਕਰ ਕੋਈ ਦੇਸ਼ ਬਦਲੇ ਵਿੱਚ ਟੈਕਸ ਵਧਾਉਂਦਾ ਹੈ, ਤਾਂ ਅਮਰੀਕਾ ਵੀ ਅਜਿਹਾ ਹੀ ਕਰੇਗਾ।ਕਿਸੇ ਕਿਸਮ ਦੀ ਕੋਈ ਵੀ ਲਿਹਾਜ ਨਹੀਂ ਕੀਤਾ ਜਾਵੇਗਾ।

ਇਨ੍ਹਾਂ 14 ਦੇਸ਼ਾਂ ’ਤੇ ਲੱਗਿਆ ਟੈਰਿਫ

ਆਓ ਹੁਣ ਤੁਹਾਨੂੰ ਵਿਸਥਾਰ ਨਾਲ ਦੱਸੀਏ ਕਿ ਕਿਹੜੇ-ਕਿਹੜੇ ਦੇਸ਼ ’ਤੇ ਕਿੰਨਾ-ਕਿੰਨਾ ਟੈਰਿਫ ਲੱਗਿਆ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਮਿਆਂਮਾਰ ’ਚ 40%, ਲਾਓਸ 40%, ਥਾਈਲੈਂਡ 36%, ਕੰਬੋਡੀਆ 36%, ਬੰਗਲਾਦੇਸ਼ 35%, ਬੋਸਨੀਆ-ਹਰਜ਼ੇਗੋਵਿਨਾ 30%, ਦੱਖਣੀ ਅਫਰੀਕਾ30%, ਕਜ਼ਾਖਸਤਾਨ25%, ਮਲੇਸ਼ੀਆ 25%, ਟਿਊਨੀਸ਼ੀਆ 25%, ਜਾਪਾਨ25%, ਦੱਖਣੀ ਕੋਰੀਆ 25%, ਲਾਓਸ/ਮਿਆਂਮਾਰ 40% ਟੈਰਿਫ ਲਗਾਇਆ ਗਿਆ ਹੈ।

ਇੱਥੇ ਦੱਸ ਦਈਏ ਕਿ ਜਾਪਾਨ ਅਤੇ ਦੱਖਣੀ ਕੋਰੀਆ ਨੂੰ ਸ਼ੁਰੂ ਵਿੱਚ 25% ਟੈਰਿਫ ਦਾ ਸਾਹਮਣਾ ਕਰਨਾ ਪੈਣਾ ਸੀ। ਮਲੇਸ਼ੀਆ, ਕਜ਼ਾਕਿਸਤਾਨ, ਦੱਖਣੀ ਅਫਰੀਕਾ, ਲਾਓਸ, ਮਿਆਂਮਾਰ ਨੂੰ ਪੱਤਰ ਭੇਜੇ ਗਏ ਸਨ।ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਅਨੁਸਾਰ, ਲਗਭਗ 12 ਦੇਸ਼ਾਂ ਨੂੰ ਪੱਤਰ ਭੇਜੇ ਜਾ ਰਹੇ ਹਨ ਅਤੇ ਹੋਰ ਦੇਸ਼ਾਂ ਲਈ ਗੱਲਬਾਤ ਜਾਰੀ ਹੈ। ਟਰੰਪ ਪ੍ਰਸ਼ਾਸਨ ਨੇ ਹੋਰ ਦੇਸ਼ਾਂ ਨਾਲ ਬਿਹਤਰ ਵਪਾਰਕ ਸੌਦਿਆਂ ‘ਤੇ ਪਹੁੰਚਣ ਲਈ ਸਮਾਂ ਮਿਆਦ 1 ਅਗਸਤ ਤੱਕ ਵਧਾ ਦਿੱਤੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version