Home ਪੰਜਾਬ ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨ

ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨ

0

ਚੰਡੀਗੜ੍ਹ: ਪੰਜਾਬ ਵਿੱਚ ਭਲਕੇ, 4 ਮਾਰਚ ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ । ਇਹ ਐਲਾਨ ਹੋਲੀ ਦੇ ਤਿਉਹਾਰ ਦੇ ਮੌਕੇ ‘ਤੇ ਕੀਤਾ ਗਿਆ ਹੈ । ਪੂਰੇ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਈ ਜਾਣ ਵਾਲੀ ਹੋਲੀ, ਰੰਗਾਂ, ਖੁਸ਼ੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਨਾ ਸਿਰਫ਼ ਸਰਦੀਆਂ ਦੇ ਅੰਤ ਅਤੇ ਬਸੰਤ ਦੇ ਆਗਮਨ ਨੂੰ ਦਰਸਾਉਂਦਾ ਹੈ, ਸਗੋਂ ਮਤਭੇਦਾਂ ਨੂੰ ਭੁੱਲਣ, ਰੰਗਾਂ ਨਾਲ ਇੱਕ ਦੂਜੇ ਨੂੰ ਗਲੇ ਲਗਾਉਣ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਦਾ ਸੰਦੇਸ਼ ਵੀ ਦਿੰਦਾ ਹੈ।

ਰੰਗਾਂ ਦੇ ਇਸ ਪਵਿੱਤਰ ਤਿਉਹਾਰ ਦੇ ਮੱਦੇਨਜ਼ਰ, ਭਲਕੇ , 4 ਮਾਰਚ (ਬੁੱਧਵਾਰ) ਨੂੰ ਰਾਜ ਭਰ ਵਿੱਚ ਜਨਤਕ ਛੁੱਟੀ ਰਹੇਗੀ। ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਵਾਂ (ਸਰਕਾਰੀ ਅਤੇ ਪ੍ਰਾਈਵੇਟ ਸਕੂਲ ਅਤੇ ਕਾਲਜ) ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਐਲਾਨੀ ਗਈ ਹੈ, ਜਿਸਦਾ ਅਰਥ ਹੈ ਕਿ ਇਸ ਦਿਨ ਬੈਂਕ ਵੀ ਬੰਦ ਰਹਿਣਗੇ।

ਧਾਰਮਿਕ ਕੈਲੰਡਰ ਦੇ ਅਨੁਸਾਰ, ਫੱਗਣ ਮਹੀਨੇ ਦੀ ਪੂਰਨਮਾਸ਼ੀ 2 ਮਾਰਚ ਨੂੰ ਸ਼ੁਰੂ ਹੁੰਦੀ ਹੈ ਅਤੇ 3 ਮਾਰਚ ਤੱਕ ਜਾਰੀ ਰਹਿੰਦੀ ਹੈ। ਇਸ ਸਾਲ, ਹੋਲਿਕਾ ਦਹਨ ਬੀਤੇ ਦਿਨ 2 ਮਾਰਚ ਨੂੰ ਕੀਤਾ ਗਿਆ , ਕਿਉਂਕਿ 3 ਮਾਰਚ ਨੂੰ ਭਾਵ ਅੱਜ ਚੰਨ ਗ੍ਰਹਿਣ ਲੱਗਣਾ ਹੈ । ਰੰਗਾਂ ਵਾਲੀ ਹੋਲੀ ਭਲਕੇ , 4 ਮਾਰਚ ਨੂੰ ਮਨਾਈ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version