HomeWorldਆਸਟ੍ਰੇਲੀਆ 'ਚ ਇੱਕ ਭਾਰਤੀ ਵਿਅਕਤੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ

ਆਸਟ੍ਰੇਲੀਆ ‘ਚ ਇੱਕ ਭਾਰਤੀ ਵਿਅਕਤੀ ਦੀ ਭਿਆਨਕ ਕਾਰ ਹਾਦਸੇ ‘ਚ ਮੌਤ

ਮੈਲਬੌਰਨ: ਆਸਟ੍ਰੇਲੀਆ (Australia) ਵਿੱਚ ਇੱਕ 26 ਸਾਲਾ ਭਾਰਤੀ ਵਿਅਕਤੀ ਦੀ ਇੱਕ ਭਿਆਨਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ‘ਚ ਸਾਹਮਣੇ ਆਈ ਹੈ। ਮ੍ਰਿਤਕ ਦੀ ਪਤਨੀ ਨੇ ਉਸ ਦੀ ਮ੍ਰਿਤਕ ਦੇਹ ਭਾਰਤ ਵਿੱਚ ਉਸਦੇ ਮਾਤਾ-ਪਿਤਾ ਕੋਲ ਭੇਜਣ ਲਈ ਮਦਦ ਦੀ ਅਪੀਲ ਕੀਤੀ ਹੈ। ਰਿਪੋਰਟ ਮੁਤਾਬਕ ਖੁਸ਼ਦੀਪ ਸਿੰਘ (Khushdeep Singh) ਸੋਮਵਾਰ ਰਾਤ ਕਰੀਬ 11.15 ਵਜੇ ਪੈਰਾਮਸ ਰੋਡ ਤੋਂ ਲੰਘ ਰਿਹਾ ਸੀ। ਫਿਰ ਉਸ ਦੀ ਕਾਰ ਡਿਵਾਈਡਰ ਨਾਲ ਟਕਰਾ ਕੇ ਕਈ ਵਾਰ ਪਲਟ ਗਈ।

ਰਿਪੋਰਟ ਅਨੁਸਾਰ ਐਮਰਜੈਂਸੀ ਸੇਵਾਵਾਂ ਨੇ ਘਟਨਾ ਤੋਂ ਬਾਅਦ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਬਦਕਿਸਮਤੀ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਇਹ ਹਾਦਸਾ ਥਕਾਵਟ ਕਾਰਨ ਵਾਪਰਿਆ ਹੈ।

ਸਿੰਘ ਦੀ ਪਤਨੀ ਜਪਨੀਤ ਕੌਰ ਆਪਣੇ ਪਤੀ ਦੀ ਦੇਹ ਨੂੰ ਭਾਰਤ ਵਿੱਚ ਉਸਦੇ ਮਾਤਾ-ਪਿਤਾ ਤੱਕ ਪਹੁੰਚਾਉਣ ਲਈ “ਫੰਡ” ਮੁਹਿੰਮ ਚਲਾ ਰਹੀ ਹੈ। ਜਪਨੀਤ ਕੌਰ ਇਕ ਵਿਦਿਆਰਥਣ ਹੈ। ਉਹ ਪਿਛਲੇ ਸਾਲ ਆਸਟ੍ਰੇਲੀਆ ਆਈ ਸੀ। ਜਪਨੀਤ ਕੌਰ ਨੇ ਦੱਸਿਆ ਕਿ ਸਿੰਘ ਮੈਲਬੌਰਨ ਵਿੱਚ ਟਰੱਕ ਡਰਾਈਵਰ ਸੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments