ਚੀਨ: ਉੱਤਰ-ਪੂਰਬੀ ਚੀਨ (China) ਦੇ ਲਿਓਨਿੰਗ ਸੂਬੇ ਦੇ ਸ਼ੇਨਯਾਂਗ ਸ਼ਹਿਰ ਦੇ ਲਿਆਓਜ਼ੋਂਗ ਜ਼ਿਲ੍ਹੇ ਦੇ ਇੱਕ ਗੈਸ ਸਟੇਸ਼ਨ ‘ਤੇ ਬੁੱਧਵਾਰ ਨੂੰ ਇੱਕ ਸੱਤ ਸੀਟਾਂ ਵਾਲੀ ਮਿੰਨੀ ਬੱਸ (minibus) ਵਿੱਚ ਤੇਲ ਭਰਨ ਦੌਰਾਨ ਧਮਾਕਾ ਹੋ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਸਥਾਨਕ ਐਮਰਜੈਂਸੀ ਪ੍ਰਬੰਧਨ ਬਿਊਰੋ ਨੇ ਇਹ ਜਾਣਕਾਰੀ ਦਿੱਤੀ। ਬਿਊਰੋ ਮੁਤਾਬਕ ਜ਼ਖਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਹਾਦਸੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।