HomePunjabਘਰ ਦੇ ਬਾਹਰ ਗਲੀ 'ਚ ਖੇਡ ਰਿਹਾ ਸੀ 8 ਸਾਲ ਦਾ ਬੱਚਾ,...

ਘਰ ਦੇ ਬਾਹਰ ਗਲੀ ‘ਚ ਖੇਡ ਰਿਹਾ ਸੀ 8 ਸਾਲ ਦਾ ਬੱਚਾ, ਅਚਾਨਕ ਡਿੱਗਾ ਸੀਵਰੇਜ ‘ਚ, ਮੌਤ

ਬਹਾਦਰਗੜ੍ਹ : ਸੀਵਰੇਜ ਦੇ ਸੀਵਰ ‘ਚ ਡਿੱਗਣ ਨਾਲ 8 ਸਾਲਾ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਬਹਾਦੁਰਗੜ੍ਹ (Bahadurgarh) ਦੀ ਬਿਹਾਰੀ ਕਲੋਨੀ (Bihari Colony) ਵਿੱਚ ਵਾਪਰਿਆ। ਜਿੱਥੇ ਸੀਵਰੇਜ ਦੀ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇੱਕ 8 ਸਾਲ ਦਾ ਬੱਚਾ ਗਲੀ ਵਿੱਚ ਖੇਡ ਰਿਹਾ ਸੀ ਅਤੇ ਖੇਡਦੇ ਹੋਏ ਸੀਵਰੇਜ ਵਿੱਚ ਡਿੱਗ ਗਿਆ। ਜਦੋਂ ਤੱਕ ਉਸ ਨੂੰ ਬਾਹਰ ਕੱਢਿਆ ਗਿਆ, ਉਸ ਦੀ ਮੌਤ ਹੋ ਚੁੱਕੀ ਸੀ।

ਮ੍ਰਿਤਕ ਦੀ ਪਛਾਣ 8 ਸਾਲਾ ਮਨੀਸ਼ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮਨੀਸ਼ ਦੇ ਪਿਤਾ ਸੋਹਨ ਲੰਬੇ ਸਮੇਂ ਤੋਂ ਬਹਾਦਰਗੜ੍ਹ ਵਿੱਚ ਸਕਰੈਪ ਡੀਲਰ ਵਜੋਂ ਕੰਮ ਕਰਦੇ ਹਨ। ਮਨੀਸ਼ ਦੇ ਪਿਤਾ ਕੰਮ ਲਈ ਬਾਹਰ ਗਏ ਹੋਏ ਸਨ। ਇਸ ਦੌਰਾਨ ਬੱਚਾ ਗਲੀ ਵਿੱਚ ਖੇਡ ਰਿਹਾ ਸੀ। ਖੇਡਦੇ ਹੋਏ ਬੱਚਾ ਸੀਵਰੇਜ ‘ਚ ਡਿੱਗ ਗਿਆ। ਦਰਅਸਲ, ਦੁਪਹਿਰ ਵੇਲੇ ਬਹਾਦਰਗੜ੍ਹ ਦੀ ਬਿਹਾਰੀ ਕਲੋਨੀ ਵਿੱਚ ਸੀਵਰੇਜ ਦੀ ਸਫ਼ਾਈ ਚੱਲ ਰਹੀ ਸੀ ਅਤੇ ਮਜ਼ਦੂਰ ਸੀਵਰ ਦੇ ਮੈਨਹੋਲ ਨੂੰ ਖੁੱਲ੍ਹਾ ਛੱਡ ਕੇ ਦੂਜੇ ਮੈਨਹੋਲ ਦੀ ਜਾਂਚ ਕਰਨ ਲਈ ਚਲੇ ਗਏ ਸਨ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਨਰਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਨੇ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਜਾਂਚ ‘ਚ ਕੀ ਸਾਹਮਣੇ ਆਉਂਦਾ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments