Home ਪੰਜਾਬ ਅੰਮ੍ਰਿਤਸਰ ਦੀ ਡੀ.ਸੀ. ਸਾਕਸ਼ੀ ਸਾਹਨੀ ਨੇ ਕੀਤਾ ਵੱਡਾ ਐਲਾਨ

ਅੰਮ੍ਰਿਤਸਰ ਦੀ ਡੀ.ਸੀ. ਸਾਕਸ਼ੀ ਸਾਹਨੀ ਨੇ ਕੀਤਾ ਵੱਡਾ ਐਲਾਨ

0

ਅੰਮ੍ਰਿਤਸਰ: ਪਿਛਲੇ ਦੋ ਹਫ਼ਤਿਆਂ ਤੋਂ ਅਜਨਾਲਾ ਐੱਸ.ਡੀ.ਐਮ. ਦਫ਼ਤਰ ‘ਚ ਡੇਰਾ ਲਾਈ ਬੈਠੇ ਡੀ.ਸੀ. ਸਾਕਸ਼ੀ ਸਾਹਨੀ ਵੱਲੋਂ ਸ਼ੁਰੂ ਕੀਤੀ ਗਈ ਸਾਂਝਾ ਉਪਰਾਲਾ ਮੁਹਿੰਮ ਸਫ਼ਲ ਸਾਬਿਤ ਹੋ ਰਿਹਾ ਹੈ। ਜਾਣਕਾਰੀ ਮੁਤਾਬਿਕ ਡੀ. ਸੀ. ਵੱਲੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨਾਲ ਸਮੂਹ ਐਨ.ਜੀ.ਓਜ਼ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ‘ਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ , ਰੋਜ਼ਗਾਰ ਦੀ ਬਹਾਲੀ ਅਤੇ ਸਰਦੀ ਦੇ ਮੌਸਮ ਤੋਂ ਇਲਾਵਾ ਖੇਤਾਂ ’ਚ ਜਮ੍ਹਾ ਰੇਤ ਅਤੇ ਗਾਰ ਨੂੰ ਕੱਢਣ, ਗਰਮ ਕੱਪੜਿਆਂ ਦੀ ਜ਼ਰੂਰਤ, 8 ਹਜ਼ਾਰ ਸਕੂਲ ਕਿੱਟਸ, ਸੈਲਫ ਹੈਲਪ ਗਰੁੱਪਸ, ਡੀਜ਼ਲ, ਪੈਟਰੋਲ, ਦਵਾਈਆਂ ਅਤੇ ਵੈਟਰਨਰੀ ਦਵਾਈਆਂ ਦੇ ਮੁੱਦਿਆਂ ਦੇ ਚਰਚਾ ਕੀਤੀ ਗਈ।

ਸੰਸਦ ਮੈਂਬਰ ਸਾਹਨੀ ਨੇ 5 ਜੇ.ਸੀ.ਬੀ. ਮਸ਼ੀਨਾਂ ਰੇਤ ਹਟਾਉਣ ਲਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਨ ਫਾਊਂਡੇਸ਼ਨ ਵੱਲੋਂ ਮੁਫ਼ਤ ਪਲੰਬਰ, ਇਲੈਕਟ੍ਰੀਸ਼ੀਅਨ ਸੇਵਾਵਾਂ ਵੀ ਉਪਲਬੱਧ ਕਰਵਾਈਆਂ ਜਾਣਗੀਆਂ। ਐੈਨ.ਜੀ.ਓ. ਸਰਬੱਤ ਦਾ ਭਲਾ, ਪਿੰਗਲਵਾੜਾ, ਖਾਲਸਾ ਏਡ, ਰਿਲਾਇੰਸ ਫਾਊਂਡੇਸ਼ਨ, ਕਲਗੀਧਰ ਟਰੱਸਟ, ਰੈੱਡ ਕਰਾਸ ਸੋਸਾਇਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਜ਼ਰੂਰਤਮੰਦਾਂ ਨੂੰ ਦੇਣ ਦਾ ਐਲਾਨ ਕੀਤਾ। ਵਿਧਾਇਕ ਕੁਲਦੀਪ ਧਾਲੀਵਾਲ ਸਾਂਝਾ ਉਪਰਾਲਾ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਸਾਰਿਆਂ ਨੰ ਮਿਲ ਕੇ ਸੇਵਾ ਕਰਨ ਦੀ ਅਪੀਲ ਕੀਤੀ ਤਾਂ ਕਿ ਸਾਰੇ ਜ਼ਰੂਰਤਮੰਦਾਂ ਨੂੰ ਮਦਦ ਮਿਲ ਸਕੇ। ਸਰੱਬਤ ਦਾ ਭਲਾ ਟਰੱਸਟ ਨੇ ਪਸ਼ੂਆਂ ਲਈ ਲਗਾਤਾਰ ਚਾਰੇ ਦੀ ਨਿਰੰਤਰ ਸਪਲਾਈ ਦਾ ਭਰੋਸਾ ਦਿੱਤਾ।

ਕਲਗੀਧਰ ਟਰਸੱਟ ਕਰ ਰਹੀ ਪੱਖਿਆਂ, ਕੂਲਰਾਂ, ਮੋਟਰਾਂ ਰਿਪੇਅਰ ਕਰਨ ਦੀ ਸੇਵਾ
ਅੰਮ੍ਰਿਤਸਰ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਵੱਲੋਂ ਘੋਨੇਵਾਲ ਤਹਿਸੀਲ ਰਮਦਾਸ ਵਿਚ ਪੱਖੇ, ਮੋਟਰ, ਵਾਸ਼ਿੰਗ ਮਸ਼ੀਨ, ਕੂਲਰ ਆਦਿ ਘਰਾਂ ਵਿੱਚ ਵਰਤੋਂ ਕੀਤੀ ਜਾਣ ਵਾਲੀ ਮਸ਼ੀਨਰੀ ਦੀ ਸੇਵਾ ਕੀਤੀ ਜਾ ਰਹੀ ਹੈ। ਟਰੱਸਟ ਦੇ ਵਾਲੰਟੀਅਰਜ਼ ਘਰ-ਘਰ ਜਾ ਕੇ ਲੋਕਾਂ ਦਾ ਹਾਲ ਪੁੱਛ ਰਹੇ ਹਨ। ਬੇਘਰ ਲੋਕਾਂ ਨੂੰ ਤੁਰੰਤ ਛੱਤ ਦੇਣ ਦੇ ਲਈ ਫੈਬਰੀਕੇਟਡ ਮਕਾਨ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਬੀਬੀ ਕੌਲਾਂ ਜੀ ਟਰੱਸਟ ਵੱਲੋਂ ਪਸ਼ੂ ਧਨ ਦੇਣ ਦਾ ਐਲਾਨ ਕੀਤਾ ਗਿਆ ਹੇ।

ਝੋਨੇ ਦੀ ਖਰੀਦ ਲਈ 48 ਮੰਡੀਆਂ ਨੋਟੀਫਾਈਡ
ਹੜ੍ਹ ਪੀੜਤ ਲੋਕਾਂ ਦੇ ਪੁਨਰਵਾਸ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਦੀ ਤਿਆਰੀਆਂ ਵੀ ਪੂਰੀਆਂ ਕਰ ਲਈਆਂ ਗਈਆਂ ਹਨ। ਡੀ.ਸੀ. ਸਾਕਸ਼ੀ ਨੇ ਜ਼ਿਲਾ ਮੰਡੀ ਅਫਸਰ, ਫੂਡ ਸਪਲਾਈ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਸੁੱਕਾ ਝੋਨਾ ਲਿਆਉਣ ਦੀ ਅਪੀਲ ਕੀਤੀ ਜਾਵੇ। ਜ਼ਿਲਾ ਖੁਰਾਕ ਸਪਲਾਈ ਕੰਟਰੋਲਰ ਅਮਨਜੀਤ ਸਿੰਘ ਸੰਧੂ ਨੇ ਕਿਹਾ ਕਿ ਜ਼ਿਲੇ ਵਿਚ ਝੋਨੇ ਦੀ ਖਰੀਦ ਲਈ 48 ਮੰਡੀਆਂ ਨੋਟੀਫਾਇਡ ਕੀਤੀਆਂ ਗਈਆਂ ਹਨ। ਝੋਨੇ ਦਾ ਐਮ.ਐਸ.ਪੀ. 2389 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ।

ਕੰਬਾਈਨਾਂ ’ਤੇ ਐਸ.ਐਮ.ਐਸ. ਲਾਉਣਾ ਜ਼ਰੂਰੀ
ਅੰਮ੍ਰਿਤਸਰ ਏ.ਡੀ.ਸੀ. ਅਮਨਦੀਪ ਕੌਰ ਵੱਲੋਂ ਜ਼ਿਲੇ ਦੇ ਕੰਬਾਈਨ ਹਾਰਵੈਸਟਰ ਆਪ੍ਰੇਟਰਾਂ ਦੇ ਨਾਲ ਮੀਟਿੰਗ ਕਰਕੇ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸਾਰੀਆਂ ਕੰਬਾਈਨਾਂ ’ਤੇ ਐਸ.ਐਮ.ਐਸ. ਲਾਉਣਾ ਜ਼ਰੂਰੀ ਹੈ, ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਝੋਨੇ ਦੀ ਕਟਾਈ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਕੀਤੀ ਜਾਵੇਗੀ। ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਪਹਿਲੀ ਉਲੰਘਣਾ ’ਤੇ 50 ਹਜ਼ਾਰ , ਦੂਜੀ ਵਾਰੀ 75 ਹਜ਼ਾਰ ਅਤੇ ਤੀਜੀ ਵਾਰੀ ਇਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version