Homeਦੇਸ਼ਹਾਜੀਪੁਰ ਦੀ ਮਿਲਕ ਫੈਕਟਰੀ 'ਚ ਅਮੋਨੀਆ ਗੈਸ ਹੋਈ ਲੀਕ, ਇੱਕ ਮਜ਼ਦੂਰ ਦੀ...

ਹਾਜੀਪੁਰ ਦੀ ਮਿਲਕ ਫੈਕਟਰੀ ‘ਚ ਅਮੋਨੀਆ ਗੈਸ ਹੋਈ ਲੀਕ, ਇੱਕ ਮਜ਼ਦੂਰ ਦੀ ਮੌਤ

ਬਿਹਾਰ : ਬਿਹਾਰ (​​Bihar) ਦੇ ਹਾਜੀਪੁਰ ਉਦਯੋਗਿਕ ਖੇਤਰ (Hajipur Industrial Area) ‘ਚ ਸਥਿਤ ਰਾਜ ਫਰੈਸ਼ ਮਿਲਕ ਫੈਕਟਰੀ ‘ਚ ਅਚਾਨਕ ਅਮੋਨੀਆ ਗੈਸ ਲੀਕ (Ammonia gas Leak) ਹੋ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਇਸ ਘਟਨਾ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 40 ਦੇ ਕਰੀਬ ਮਜ਼ਦੂਰ ਗੈਸ ਦੀ ਲਪੇਟ ‘ਚ ਆ ਗਏ, ਜਿਨ੍ਹਾਂ ਨੂੰ ਇਲਾਜ ਲਈ ਸਦਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਵੈਸ਼ਾਲੀ ਦੇ ਡੀਐੱਮ ਯਸ਼ਪਾਲ ਮੀਨਾ ਅਤੇ ਐੱਸਪੀ ਰਵੀ ਰੰਜਨ ਕੁਮਾਰ, ਫਾਇਰ ਅਫ਼ਸਰ ਅਸ਼ੋਕ ਪ੍ਰਸਾਦ, ਸਦਰ ਐੱਸ.ਡੀ.ਓ, ਸਦਰ ਐੱਸ.ਡੀ.ਪੀ.ਓ., ਫਾਇਰ ਬ੍ਰਿਗੇਡ ਦੀ ਟੀਮ ਅਤੇ ਐੱਸ.ਡੀ.ਆਰ.ਐੱਫ. ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਦਾ ਕਹਿਣਾ ਹੈ ਕਿ ਅਮੋਨੀਆ ਗੈਸ ਲੀਕ ਹੋਣ ਕਾਰਨ ਸਥਿਤੀ ਵਿਗੜ ਗਈ, ਹਾਲਾਂਕਿ ਜਲਦੀ ਹੀ ਇਸ ‘ਤੇ ਕਾਬੂ ਪਾ ਲਿਆ ਗਿਆ। ਅਮੋਨੀਆ ਗੈਸ ਦੇ ਸੰਪਰਕ ਵਿੱਚ ਆਉਣ ਕਾਰਨ ਇਲਾਜ ਦੌਰਾਨ ਇੱਕ ਮਜ਼ਦੂਰ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਲੋਕਾਂ ਦੀ ਭਾਰੀ ਭੀੜ ਲੱਗ ਗਈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments