ਚੰਡੀਗੜ੍ਹ: ਨਵੰਬਰ ਦਾ ਮਹੀਨਾ ਪੰਜਾਬ ਦੇ ਲੋਕਾਂ ਲਈ ਛੁੱਟੀਆਂ ਨਾਲ ਭਰਪੂਰ ਹੋਵੇਗਾ। ਇਸ ਮਹੀਨੇ ਦੌਰਾਨ ਦੀਵਾਲੀ, ਵਿਸ਼ਵਕਰਮਾ ਦਿਵਸ, ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਏ ਜਾਣਗੇ।
ਇਸ ਸਾਲ ਦੀਵਾਲੀ ਦਾ ਤਿਉਹਾਰ ਐਤਵਾਰ ਨੂੰ ਆ ਰਿਹਾ ਹੈ। ਇਸ ਤੋਂ ਅਗਲੇ ਦਿਨ, 9 ਨਵੰਬਰ (ਸੋਮਵਾਰ) ਨੂੰ ਵਿਸ਼ਵਕਰਮਾ ਦਿਵਸ ਵਜੋਂ ਮਨਾਇਆ ਜਾਵੇਗਾ। ਪੰਜਾਬ ਸਰਕਾਰ ਨੇ ਇਸ ਮੌਕੇ ‘ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਨਤੀਜੇ ਵਜੋਂ, ਸੂਬੇ ਦੇ ਸਾਰੇ ਸਰਕਾਰੀ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਕਈ ਨਿੱਜੀ ਅਦਾਰੇ ਵੀ ਵਿਸ਼ਵਕਰਮਾ ਪੂਜਾ ਦੇ ਸਬੰਧ ਵਿੱਚ ਛੁੱਟੀ ਰੱਖਣਗੇ।
ਇਸ ਤੋਂ ਇਲਾਵਾ, ਪੰਜਾਬ ਵਿੱਚ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਅਤੇ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਜਨਤਕ ਛੁੱਟੀਆਂ ਹੋਣਗੀਆਂ।
