ਬੋਲੀਵੀਆ : ਬੋਲੀਵੀਆ ਦੀ ਰਾਜਧਾਨੀ ਲਾ ਪਾਜ਼ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰਿਆ ਹੈ। ਏਅਰਫੋਰਸ ਦਾ ਹਰਕੁਲੀਸ ਸੀ-130 ਜਹਾਜ਼ ਕ੍ਰੈਸ਼ ਹੋ ਕੇ ਐਲ ਅਲਟੋ ਸ਼ਹਿਰ ਵਿੱਚ ਸੜਕ ਉੱਤੇ ਡਿੱਗ ਪਿਆ। ਜਹਾਜ਼ ਹਾਦਸੇ ਵਿੱਚ ਲਗਭਗ 15 ਲੋਕ ਮਾਰੇ ਗਏ ਹਨ ਅਤੇ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਜ਼ਖਮੀ ਲੋਕ ਹਸਪਤਾਲ ਵਿੱਚ ਇਲਾਜ ਅਧੀਨ ਹਨ। ਉੱਥੇ ਹੀ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਿਹਾ ਹੈ।
ਬੋਲੀਵੀਆ ਦੇ ਰੱਖਿਆ ਮੰਤਰਾਲੇ ਦੇ ਮੁਤਾਬਕ, ਏਅਰਫੋਰਸ ਦਾ ਏਅਰਕ੍ਰਾਫਟ ਬੋਲੀਵੀਅਨ ਕਰੰਸੀ ਲੈ ਕੇ ਦੂਜੇ ਦੇਸ਼ ਜਾ ਰਿਹਾ ਸੀ, ਪਰ ਮਾੜੇ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਮਾੜੇ ਮੌਸਮ ਕਾਰਨ ਉਚਾਈ ਤੋਂ ਹੇਠਾਂ ਆ ਗਿਆ ਅਤੇ ਪਾਇਲਟ ਨੂੰ ਸੜਕ ‘ਤੇ ਖੜ੍ਹੀਆਂ ਗੱਡੀਆਂ ਨਜ਼ਰ ਨਹੀਂ ਆਈਆਂ। ਇਸ ਤੋਂ ਪਹਿਲਾਂ ਕਿ ਪਾਇਲਟ ਜਹਾਜ਼ ਨੂੰ ਉਚਾਈ ‘ਤੇ ਲੈ ਜਾਂਦਾ, ਉਹ ਗੱਡੀਆਂ ਨਾਲ ਟਕਰਾ ਕੇ ਸੜਕ ਤੇ ਡਿੱਗ ਗਿਆ ਅਤੇ ਫਿਰ ਉਸ ਵਿੱਚ ਅੱਗ ਲੱਗ ਗਈ।
ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਵੀਡੀਓਜ਼ ਵਿੱਚ ਸੜਕ ‘ਤੇ ਡਿੱਗੇ ਏਅਰਕਰਾਫਟਰ ਦਾ ਮਲਬਾ ਦੇਖ ਸਕਦੇ ਹਨ। ਓਥੇ ਮਲਬੇ ਹੇਠਾਂ ਦੱਬੀਆਂ ਕਾਰਾਂ ਵੀ ਕੁਚਲੀਆਂ ਹੋਈਆਂ ਹਨ। ਆਲੇ-ਦੁਆਲੇ ਖੜ੍ਹੀਆਂ ਗੱਡੀਆਂ ਵੀ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਈਆਂ। ਸੜਕ ‘ਤੇ ਨੋਟ ਵੀ ਖਿੱਲਰੇ ਪਏ ਹਨ, ਜਿਨ੍ਹਾਂ ਨੂੰ ਕੁਝ ਲੋਕ ਚੁੱਕਦੇ ਵੀ ਦਿਸੇ। ਹਾਦਸਾ ਸਥਾਨ ‘ਤੇ ਇਕੱਠੀ ਹੋਈ ਭੀੜ ਨੂੰ ਖਦੇੜਨ ਲਈ ਪੁਲਿਸ ਅਤੇ ਫਾਇਰ ਕਰਮੀਆਂ ਨੇ ਪਾਣੀ ਦੀਆਂ ਬੌਛਾਰਾਂ ਕੀਤੀਆਂ। ਬੋਲੀਵੀਆ ਦਾ ਕੇਂਦਰੀ ਬੈਂਕ ਮੀਡੀਆ ਨੂੰ ਦੱਸੇਗਾ ਕਿ ਕਿੰਨਾ ਨੁਕਸਾਨ ਹੋਇਆ?
ਲੈਂਡਿੰਗ ਦੇ ਲਈ ਨੀਚੇ ਆਇਆ ਸੀ ਏਅਰ ਕਰਾਫਟਰ
ਹਾਦਸੇ ਦੇ ਚੱਲਦੇ ਐਲ ਆਲਟੋ ਅੰਤਰਰਾਸ਼ਟਰੀ ਹਵਾਈ ਅੱਡਾ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਹਾਦਸਾ ਸ਼ਾਮ 6 ਵਜੇ ਦੇ ਕਰੀਬ ਹੋਇਆ। ਖਰਾਬ ਮੌਸਮ ਦੇ ਕਾਰਨ, ਜਹਾਜ਼ ਲੈਂਡਿੰਗ ਦੇ ਲਈ ਨੀਚੇ ਆਇਆ ਸੀ, ਪਰ ਜ਼ਿਆਦਾ ਨੀਚੇ ਆਉਣ ਦੇ ਕਾਰਨ ਜਹਾਜ਼ ਹਵਾਈ ਅੱਡੇ ਦੀ ਸੀਮਾ ਜਾਲੀ ਤੋੜ ਕੇ ਸੜਕ ‘ਤੇ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਕਈ ਵਾਹਨਾਂ ਨਾਲ ਟਕਰਾ ਕੇ ਨੀਚੇ ਡਿੱਗ ਗਿਆ। ਹਾਦਸੇ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
