HomeENTERTAINMENTਫਿਰ ਤੋਂ ਵਿਵਾਦਾਂ 'ਚ ਘਿਰੇ ਮਾਸਟਰ ਸਲੀਮ, ਦਰਜ ਹੋਈ FIR

ਫਿਰ ਤੋਂ ਵਿਵਾਦਾਂ ‘ਚ ਘਿਰੇ ਮਾਸਟਰ ਸਲੀਮ, ਦਰਜ ਹੋਈ FIR

ਪਟਿਆਲਾ : ਵਿਵਾਦਾਂ ‘ਚ ਘਿਰੇ ਪੰਜਾਬੀ ਸੂਫੀ ਗਾਇਕ ਮਾਸਟਰ ਸਲੀਮ (Punjabi Sufi singer Master Salim) ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਵਿਵਾਦ ਤੋਂ ਬਾਅਦ ਹੁਣ ਮਾਸਟਰ ਸਲੀਮ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮੰਦਿਰ ਵਿੱਚ ਮਾਫੀ ਮੰਗਣ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਹਿੰਦੂ ਤਖ਼ਤ ਦੇ ਮੁਖੀ ਗੱਗੀ ਪੰਡਿਤ ਤੋਂ ਬੰਦ ਕਮਰੇ ਵਿੱਚ ਮੁਆਫ਼ੀ ਮੰਗੀ। ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਹੋਈ ਪਰ ਹੁਣ ਇਹ ਮਾਮਲਾ ਫਿਰ ਗਰਮ ਹੁੰਦਾ ਨਜ਼ਰ ਆ ਰਿਹਾ ਹੈ।

ਅੱਜ ਹਿੰਦੂ ਤਖ਼ਤ ਦੇ ਕੌਮੀ ਪ੍ਰਚਾਰਕ ਦੇਵ ਅਮਿਤ ਸ਼ਰਮਾ ਅਤੇ ਕੌਮੀ ਪ੍ਰਧਾਨ ਹਿੰਦੂ ਸੁਰੱਖਿਆ ਪ੍ਰੀਸ਼ਦ ਬਜਰੰਗ ਦਲ ਹਿੰਦ ਦੇ ਮੁਖੀ ਹਿਤੇਸ਼ ਭਾਰਦਵਾਜ ਨੇ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨਾਲ ਮੁਲਾਕਾਤ ਕਰਕੇ ਕਾਰਵਾਈ ਸਬੰਧੀ ਸ਼ਿਕਾਇਤ ਦਰਜ ਕਰਵਾਈ ਅਤੇ ਐਫ.ਆਈ.ਆਰ. ਦਰਜ ਕੀਤੀ ਹੈ। ਇਸ ਮੌਕੇ ਹਿਤੇਸ਼ ਭਾਰਦਵਾਜ ਅਤੇ ਦੇਵ ਅਮਿਤ ਸ਼ਰਮਾ ਨੇ ਕਿਹਾ ਕਿ 4 ਬੰਦੇ ਇਕੱਠੇ ਕਰਨ ਨਾਲ ਕੋਈ ਵੀ ਹਿੰਦੂ ਤਖ਼ਤ ਦਾ ਮੁਖੀ ਨਹੀਂ ਬਣ ਜਾਂਦਾ।

ਗੱਗੀ ਪੰਡਿਤ ਇੱਕ ਵਿਕਾਊ ਆਦਮੀ ਹੈ, ਉਸਨੇ ਮਾਸਟਰ ਸਲੀਮ ਤੋਂ ਬੰਦ ਕਮਰੇ ਵਿੱਚ ਪੈਸੇ ਲਏ ਅਤੇ ਉਸਨੂੰ ਮਾਫ਼ ਕਰ ਦਿੱਤਾ। ਅਸੀਂ ਮਾਸਟਰ ਸਲੀਮ ਨੂੰ ਮੁਆਫ਼ ਨਹੀਂ ਕਰ ਸਕਦੇ ਕਿਉਂਕਿ ਉਸ ਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਸ ਨੇ ਜੋ ਕੀਤਾ ਹੈ ਅਸੀਂ ਉਸ ਨੂੰ ਮਾਫ਼ ਨਹੀਂ ਕਰਾਂਗੇ ਅਤੇ ਇਸ ਦਾ ਵਿਰੋਧ ਕਰਾਂਗੇ। ਗੱਗੀ ਪੰਡਿਤ ਖ਼ਿਲਾਫ਼ ਸ਼ਰਾਬ ਵੇਚਣ ਅਤੇ ਇਰਾਦਾ ਕਤਲ ਦੇ ਕੇਸ ਦਰਜ ਹਨ, ਇਹ ਲੋਕ ਧਰਮ ਦੇ ਠੇਕੇਦਾਰ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments