Home ਹਰਿਆਣਾ ਪੋਸਟਮਾਰਟਮ ਤੋਂ ਬਾਅਦ ਏ.ਐਸ.ਆਈ. ਸੰਦੀਪ ਲਾਠਰ ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ...

ਪੋਸਟਮਾਰਟਮ ਤੋਂ ਬਾਅਦ ਏ.ਐਸ.ਆਈ. ਸੰਦੀਪ ਲਾਠਰ ਦਾ ਅੱਜ ਜੱਦੀ ਪਿੰਡ ‘ਚ ਹੋਵੇਗਾ ਅੰਤਿਮ ਸਸਕਾਰ

0

ਜੀਂਦ: ਹਰਿਆਣਾ ਪੁਲਿਸ ਸਾਈਬਰ ਸੈੱਲ ਦੇ ਏ.ਐਸ.ਆਈ. ਸੰਦੀਪ ਲਾਠਰ ਦਾ ਪੋਸਟਮਾਰਟਮ ਰੋਹਤਕ ਪੀ.ਜੀ.ਆਈ. ਵਿਖੇ ਪੂਰਾ ਹੋ ਗਿਆ ਹੈ। ਪਰਿਵਾਰ ਫੁੱਲਾਂ ਨਾਲ ਸਜਾਈ ਇੱਕ ਵਿਸ਼ੇਸ਼ ਪੁਲਿਸ ਵੈਨ ਵਿੱਚ ਲਾਸ਼ ਨੂੰ ਰੋਹਤਕ ਤੋਂ ਉਨ੍ਹਾਂ ਦੇ ਜੱਦੀ ਪਿੰਡ, ਜੁਲਾਨਾ, ਜੀਂਦ ਲੈ ਗਿਆ ਹੈ। ਪੋਸਟਮਾਰਟਮ ਸਵੇਰੇ 8 ਵਜੇ ਹੋਣਾ ਸੀ, ਪਰ ਪਰਿਵਾਰ ਦੇ ਦੇਰ ਨਾਲ ਪਹੁੰਚਣ ਅਤੇ ਐਫ.ਆਈ.ਆਰ. ਦੀ ਮੰਗ ਨੂੰ ਲੈ ਕੇ ਹੋਏ ਵਿਵਾਦ ਕਾਰਨ ਪ੍ਰਕਿਰਿਆ ਵਿੱਚ ਦੇਰੀ ਹੋ ਗਈ। ਪੁਲਿਸ ਅਧਿਕਾਰੀ ਸਵੇਰ ਤੋਂ ਹੀ ਪੀ.ਜੀ.ਆਈ. ਮੁਰਦਾਘਰ ਵਿੱਚ ਮੌਜੂਦ ਸਨ।

ਅੱਜ ਉਨ੍ਹਾਂ ਦੇ ਜੱਦੀ ਪਿੰਡ ਜੀਦ ਦੇ ਜੁਲਾਨਾ ਵਿੱਚ ਪੁਲਿਸ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ । ਇਸ ਦੁਖਦਾਈ ਘਟਨਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਲਾਠੌਤ, ਪੀ.ਜੀ.ਆਈ. ਅਤੇ ਜੁਲਾਨਾ ਵਿਖੇ ਵਿਆਪਕ ਸੁਰੱਖਿਆ ਅਤੇ ਪ੍ਰਸ਼ਾਸਨਿਕ ਪ੍ਰਬੰਧ ਕੀਤੇ ਗਏ ਹਨ। ਮੰਤਰੀ ਕ੍ਰਿਸ਼ਨ ਲਾਲ ਪੰਵਾਰ, ਸ਼ਰੂਤੀ ਚੌਧਰੀ ਅਤੇ ਡੀ.ਜੀ.ਪੀ. ਓ.ਪੀ ਸਿੰਘ ਵੀ ਏ.ਐਸ.ਆਈ. ਸੰਦੀਪ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ।

ਏ.ਐਸ.ਆਈ ਦੇ ਪਰਿਵਾਰਕ ਮੈਂਬਰ ਮਰਹੂਮ ਆਈ.ਪੀ.ਐਸ. ਅਧਿਕਾਰੀ, ਏ.ਡੀ.ਜੀ.ਪੀ. ਵਾਈ. ਪੂਰਨ ਕੁਮਾਰ ਦੀ ਪਤਨੀ ਅਤੇ ਆਈ.ਏ.ਐਸ. ਅਧਿਕਾਰੀ ਅਮਨੀਤ ਕੁਮਾਰ, ਉਨ੍ਹਾਂ ਦੇ ਜੀਜਾ, ਵਿਧਾਇਕ ਅਮਿਤ ਰਤਨ ਅਤੇ ਗੰਨਮੈਨ ਸੁਸ਼ੀਲ ਕੁਮਾਰ ‘ਤੇ ਐਫ.ਆਈ.ਆਰ. ਦਰਜ ਕਰਨ ਦੀ ਮੰਗ ‘ਤੇ ਅੜਿਆ ਹੋਇਆ ਸੀ। ਦੇਰ ਸ਼ਾਮ ਪ੍ਰਸ਼ਾਸਨ ਅਤੇ ਪਰਿਵਾਰ ਵਿਚਕਾਰ ਇੱਕ ਸਮਝੌਤਾ ਹੋਣ ਤੋਂ ਬਾਅਦ, ਏ.ਐਸ.ਆਈ. ਦੀ ਲਾਸ਼ ਪੋਸਟਮਾਰਟਮ ਲਈ ਪੁਲਿਸ ਨੂੰ ਸੌਂਪ ਦਿੱਤੀ ਗਈ। ਹਾਲਾਂਕਿ, ਐਫ.ਆਈ.ਆਰ. ਦੀ ਕਾਪੀ ਹਾਲੇੇ ਤੱਕ ਜਨਤਕ ਨਹੀਂ ਕੀਤੀ ਗਈ ਹੈ।

NO COMMENTS

LEAVE A REPLY

Please enter your comment!
Please enter your name here

Exit mobile version