Home ਸੰਸਾਰ ਅਫਗਾਨਿਸਤਾਨ ਨੇ ਪਾਕਿਸਤਾਨ ‘ਤੇ ਕੀਤਾ ਵੱਡਾ ਡਰੋਨ ਹਮਲਾ,  4 ਲੋਕ ਦੀ ਮੌਤ,...

ਅਫਗਾਨਿਸਤਾਨ ਨੇ ਪਾਕਿਸਤਾਨ ‘ਤੇ ਕੀਤਾ ਵੱਡਾ ਡਰੋਨ ਹਮਲਾ,  4 ਲੋਕ ਦੀ ਮੌਤ, 12 ਤੋਂ ਵੱਧ ਲੋਕ ਜ਼ਖਮੀ

0

ਪਾਕਿਸਤਾਨ : ਇੱਕ ਪਾਸੇ ਮਿਡਲ ਈਸਟ ਵਿੱਚ ਜੰਗ ਨਾਲ ਹਾਲਾਤ ਖਰਾਬ ਹੋ ਰਹੇ ਹਨ, ਦੂਜੇ ਪਾਸੇ ਏਸ਼ੀਆ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿਚਕਾਰ ਵਿਵਾਦ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਦੋਵੇਂ ਦੇਸ਼ ਇੱਕ ਦੂਜੇ ‘ਤੇ ਏਅਰ ਸਟ੍ਰਾਈਕ ਅਤੇ ਡਰੋਨ ਹਮਲੇ ਕਰ ਰਹੇ ਹਨ। ਇੱਕ ਵਾਰ ਫਿਰ ਅਫਗਾਨਿਸਤਾਨ ਨੇ ਪਾਕਿਸਤਾਨ ‘ਤੇ ਵੱਡਾ ਹਮਲਾ ਕਰਨ ਦਾ ਦਾਅਵਾ ਕੀਤਾ ਹੈ। ਇਸ ਵਾਰ ਅਫਗਾਨਿਸਤਾਨੀ ਫੌਜ ਨੇ ਪਾਕਿਸਤਾਨ ਦੇ ਹਮਜ਼ਾ ਫੌਜੀ ਕੇਂਦਰ ਨੂੰ ਨਿਸ਼ਾਨਾ ਬਣਾਇਆ।

ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਐਕਸ ‘ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ ਕਿ ਅਫਗਾਨ ਹਵਾਈ ਸੈਨਾ ਨੇ ਬੀਤੀ ਸ਼ਾਮ ਇਸਲਾਮਾਬਾਦ ਦੇ ਫੈਜ਼ਾਬਾਦ ਇਲਾਕੇ ਵਿੱਚ ‘ਹਮਜ਼ਾ’ ਨਾਮ ਦੇ ਇੱਕ ਰਣਨੀਤਕ ਫੌਜੀ ਕੇਂਦਰ ‘ਤੇ ਹਵਾਈ ਹਮਲਾ ਕੀਤਾ। ਰੱਖਿਆ ਮੰਤਰਾਲੇ ਦੇ ਬਿਆਨ ਅਨੁਸਾਰ, ਇਹ ਹਮਲਾ ਡਰੋਨ ਏਅਰਕਰਾਫਟ ਦੀ ਵਰਤੋਂ ਕਰਕੇ ਕੀਤਾ ਗਿਆ। ਇਸ ਵਿੱਚ ਫੌਜੀ ਕੇਂਦਰ ਦੇ ਅੰਦਰ ਮੌਜੂਦ ਅਹਿਮ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੇ ਨਾਲ ਹੀ ਮੰਤਰਾਲੇ ਨੇ ਦਾਵਾ ਕੀਤਾ ਕਿ ਇਸ ਹਮਲੇ ਵਿੱਚ ਪਾਕਿਸਤਾਨੀ ਫੌਜਾ ਨੂੰ ਭਾਰੀ ਜਾਨ-ਮਾਲ ਦਾ ਨੁਕਸਾਨ ਹੋਇਆ ਹੈ।

ਇਸ ਤੋਂ ਇਲਾਵਾ, ਇੱਕ ਹੋਰ ਪੋਸਟ ਵਿੱਚ, ਅਫਗਾਨਿਸਤਾਨੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਹਮਲੇ ਵਿੱਚ ਉਸ ਜਗ੍ਹਾ ‘ਤੇ ਮੌਜੂਦ ਫੌਜੀ ਟਿਕਾਣੇ ਤਬਾਹ ਹੋ ਗਏ, ਜਿਸ ਵਿੱਚ ਕਮਾਂਡ ਸੈਂਟਰ, ਡਿਪੂ ਅਤੇ ਸੈਨਿਕਾਂ ਲਈ ਰਹਿਣ ਵਾਲੇ ਕੁਆਰਟਰ ਸ਼ਾਮਲ ਸਨ। ਇਹ ਧਿਆਨ ਦੇਣ ਯੋਗ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਵਿਵਾਦਿਤ ਡੁਰੰਡ ਲਾਈਨ ਦੇ ਨਾਲ ਕਈ ਦਿਨਾਂ ਤੋਂ ਤਣਾਅ ਬਣਿਆ ਹੋਇਆ ਹੈ। ਪਿਛਲੇ ਕੁਝ ਦਿਨਾਂ ਵਿੱਚ, ਦੋਵਾਂ ਦੇਸ਼ਾਂ ਨੇ ਇੱਕ ਦੂਜੇ ‘ਤੇ ਕਈ ਹਵਾਈ ਅਤੇ ਮੋਰਟਾਰ ਹਮਲੇ ਕੀਤੇ ਸਨ।

ਦੱਸ ਦਈਏ ਕਿ ਬੀਤੇ ਦਿਨ ਪਾਕਿਸਤਾਨ ਨੇ ਕਾਬੁਲ, ਪਕਤੀਆ ਅਤੇ ਕੰਧਾਰ ਵਿੱਚ ਕੁਝ ਥਾਵਾਂ ‘ਤੇ ਹਵਾਈ ਹਮਲੇ ਕੀਤੇ ਸਨ। ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸਦਾ ਨਿਸ਼ਾਨਾ ਅੱਤਵਾਦੀ ਟਿਕਾਣੇ ਸਨ। ਪਾਕਿਸਤਾਨ ਨੇ ਅਫਗਾਨਿਸਤਾਨ ’ਤੇ ਕੀਤੇ ਇਸ ਆਪਰੇਸ਼ਨ ਨੂੰ ‘ਗ਼ਜ਼ਬ ਲਿਲ ਹੱਕ’ ਦਾ ਨਾਮ ਦਿੱਤਾ ਸੀ। ਹਮਲੇ ਬਾਰੇ ਅਫਗਾਨਿਸਤਾਨ ਦਾ ਕਹਿਣਾ ਹੈ ਕਿ ਇਹ ਹਮਲੇ ਕਾਬੁਲ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਹੋਏ। ਇਸ ਵਿੱਚ 4 ਲੋਕ ਮਾਰੇ ਗਏ ਅਤੇ 12 ਤੋਂ ਵੱਧ ਲੋਕ ਜ਼ਖਮੀ ਹੋ ਗਏ। ਰਾਇਟਰਜ਼ ਏਜੰਸੀ ਦੇ ਅਨੁਸਾਰ, ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ ਕਿਹਾ ਕਿ ਕਾਬੁਲ ਦੇ ਪੁਲ-ਏ-ਚਰਖੀ ਖੇਤਰ ਵਿੱਚ ਹੋਏ ਹਮਲਿਆਂ ਵਿੱਚ ਨਾਗਰਿਕਾਂ ਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version