Home ਪੰਜਾਬ ਚੰਡੀਗੜ੍ਹ ’ਚ ਜਨਤਕ ਆਵਾਜਾਈ ਨੂੰ ਡਿਜੀਟਾਈਜ਼ ਬਣਾਉਣ ਲਈ ਪ੍ਰਸ਼ਾਸ਼ਨ ਨੇ ਚੁੱਕਿਆ ਵੱਡਾ...

ਚੰਡੀਗੜ੍ਹ ’ਚ ਜਨਤਕ ਆਵਾਜਾਈ ਨੂੰ ਡਿਜੀਟਾਈਜ਼ ਬਣਾਉਣ ਲਈ ਪ੍ਰਸ਼ਾਸ਼ਨ ਨੇ ਚੁੱਕਿਆ ਵੱਡਾ ਕਦਮ

0

ਚੰਡੀਗੜ੍ਹ : ਚੰਡੀਗੜ੍ਹ ਵਿੱਚ ਜਨਤਕ ਆਵਾਜਾਈ ਨੂੰ ਡਿਜੀਟਾਈਜ਼ ਬਣਾਉਣ ਦੀ ਦਿਸ਼ਾ ਵਿੱਚ ਪ੍ਰਸ਼ਾਸ਼ਨ ਨੇ ਵੱਡਾ ਕਦਮ ਚੁੱਕਿਆ ਹੈ। ਹੁਣ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ ਬੱਸਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਟਿਕਟ ਦੇ ਲਈ ਨਕਦ ਪੈਸੇ ਜਾਂ ਖੁੱਲ੍ਹੇ ਪੈਸਿਆਂ ਦੀ ਜ਼ਰੂਰਤ ਨਹੀਂ ਪਵੇਗੀ। ਯਾਤਰੀ ਆਪਣੇ ਮੋਬਾਈਲ ਫੋਨਾਂ ‘ਤੇ QR ਕੋਡ ਸਕੈਨ ਕਰ ਸਕਣਗੇ ਅਤੇ UPI ਰਾਹੀਂ ਭੁਗਤਾਨ ਕਰ ਸਕਣਗੇ।

ਇਹ ਵਿਸ਼ੇਸ਼ਤਾ ਟ੍ਰਾਈਸਿਟੀ ਰੂਟਾਂ ‘ਤੇ ਚੱਲਣ ਵਾਲੀਆਂ ਸਾਰੀਆਂ 438 ਸੀਟੀਯੂ ਬੱਸਾਂ ‘ਤੇ ਲਾਗੂ ਕੀਤੀ ਜਾ ਰਹੀ ਹੈ। ਵਰਤਮਾਨ ਵਿੱਚ, ਇਸਦਾ ਟ੍ਰਾਇਲ ਚੋਣਵੇਂ ਰੂਟਾਂ ‘ਤੇ ਕੀਤਾ ਜਾ ਰਿਹਾ ਹੈ। ਤਕਨੀਕੀ ਖਾਮੀਆਂ ਨੂੰ ਦੂਰ ਕਰਨ ਤੋਂ ਬਾਅਦ, ਇਹ ਸਹੂਲਤ ਸਾਰੀਆਂ ਬੱਸਾਂ ਵਿੱਚ ਸ਼ੁਰੂ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version