Home ਪੰਜਾਬ ਗੁਰੂ ਘਰ ਪਹੁੰਚੀਆਂ ਪੰਜਾਬੀ ਫ਼ਿਲਮ ‘ਪੰਜਾਬ ਨਾ ਭੁੱਲਿਓ’ ਦੀਆਂ ਅਦਾਕਾਰਾਵਾਂ

ਗੁਰੂ ਘਰ ਪਹੁੰਚੀਆਂ ਪੰਜਾਬੀ ਫ਼ਿਲਮ ‘ਪੰਜਾਬ ਨਾ ਭੁੱਲਿਓ’ ਦੀਆਂ ਅਦਾਕਾਰਾਵਾਂ

0

ਅੰਮ੍ਰਿਤਸਰ: ਪੰਜਾਬੀ ਫ਼ਿਲਮ ‘ਪੰਜਾਬ ਨਾ ਭੁੱਲਿਓ’ ਦੀ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀਆਂ ਅਦਾਕਾਰਾਵਾਂ ਅਨੰਨਿਆ ਚੱਢਾ ਅਤੇ ਗੁਰਪ੍ਰੀਤ ਕੌਰ ਚੱਢਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ। ਇਸ ਦੌਰਾਨ ਦੋਵਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ ਅਦਾਕਾਰਾਵਾਂ ਨੇ ਪਾਵਨ ਹੁਕਮਨਾਮਾ ਸਰਵਣ ਕੀਤਾ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਉਨ੍ਹਾਂ ਨੇ ਗੁਰੂ ਘਰ ਵਿਖੇ ਕੁਝ ਸਮਾਂ ਬਿਤਾਇਆ ਅਤੇ ਇਸ ਧਾਰਮਿਕ ਅਸਥਾਨ ‘ਤੇ ਨਤਮਸਤਕ ਹੋ ਕੇ ਆਤਮਿਕ ਸਕੂਨ ਮਿਲਣ ਦੀ ਗੱਲ ਵੀ ਸਾਂਝੀ ਕੀਤੀ।

ਮੱਥਾ ਟੇਕਣ ਉਪਰੰਤ ਦੋਵੇਂ ਅਦਾਕਾਰਾਵਾਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਪਹੁੰਚੀਆਂ। ਇੱਥੇ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਵੱਲੋਂ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਧਾਰਮਿਕ ਸਾਹਿਤ ਨਾਲ ਸਬੰਧਤ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪੰਜਾਬੀ ਫ਼ਿਲਮ ‘ਪੰਜਾਬ ਨਾ ਭੁੱਲਿਓ’ 12 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਅਦਾਕਾਰਾਵਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version