Home ਮਨੋਰੰਜਨ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ ‘ਮੈਂ ਐਕਟਰ ਨਹੀਂ ਹੂੰ’ 8 ਮਈ ਨੂੰ...

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਫਿਲਮ ‘ਮੈਂ ਐਕਟਰ ਨਹੀਂ ਹੂੰ’ 8 ਮਈ ਨੂੰ ਭਾਰਤੀ ਸਿਨੇਮਾਘਰਾਂ ’ਚ ਹੋਵੇਗੀ ਰਿਲੀਜ਼

0

ਮੁੰਬਈ : ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੇ ਲਈ ਹਰ ਕਿਰਦਾਰ ਇੱਕ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਹੁੰਦਾ ਹੈ। ਉਨ੍ਹਾਂ ਦੀ ਆਉਣ ਵਾਲੀ ਫਿਲਮ, ਮੈਂ ਐਕਟਰ ਨਹੀਂ ਹੂੰ, 8 ਮਈ, 2026 ਨੂੰ ਭਾਰਤੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਇੱਕ ਵਾਰ ਫਿਰ ਉਨ੍ਹਾਂ ਨੇ ਅਜਿਹਾ ਕਿਰਦਾਰ ਨਿਭਾਉਂਦਾ ਹੈ। ਜਿਸਨੇ ਉਨ੍ਹਾਂ ਨੂੰ ਭਾਵਨਾਵਾਂ ਦੇ ਇੱਕ ਬਿਲਕੁਲ ਨਵੇਂ ਪਹਿਲੂ ਨੂੰ ਸਮਝਣ ਦਾ ਮੌਕਾ ਦਿੱਤਾ।

ਅਦਨਾਨ ਦਾ ਕਿਰਦਾਰ

ਆਪਣੇ ਕਿਰਦਾਰ, ਅਦਨਾਨ ਬਾਰੇ ਗੱਲ ਕਰਦੇ ਹੋਏ, ਨਵਾਜ਼ੂਦੀਨ ਨੇ ਕਿਹਾ, “ਅਦਨਾਨ ਦਾ ਕਿਰਦਾਰ ਮੇਰੀਆਂ ਹੋਰ ਭੂਮਿਕਾਵਾਂ ਤੋਂ ਕਾਫ਼ੀ ਵੱਖਰਾ ਹੈ ਕਿਉਂਕਿ ਮੈਂ ਇੱਕ ਸੇਵਾਮੁਕਤ ਆਦਮੀ ਦਾ ਕਿਰਦਾਰ ਨਿਭਾਉਂਦਾ ਹਾਂ। ਇਸ ਫਿਲਮ ਅਤੇ ਆਦਿੱਤਿਆ ਦੀ ਇਸ ਕਹਾਣੀ ਦੇ ਜਰੀਏ ਮੈ ਉਸ ਉਮਰ ਦੇ ਅਨੁਭਵ ਨੂੰ ਮਹਿਸੂਸ ਕੀਤਾ, ਜੋ ਮੈਂ ਪਹਿਲਾਂ ਕਦੇ ਨਹੀਂ ਅਨੁਭਵ ਕੀਤੀ ਸੀ।” ਉਨ੍ਹਾਂ ਨੇ ਇਸ ਫਿਲਮ ਦੀ ਸ਼ੂਟਿੰਗ ਪ੍ਰਕਿਰਿਆ ਨੂੰ ਵੀ ਬਹੁਤ ਖ਼ਾਸ ਦੱਸਿਆ ਕਿ ਅਸੀਂ 3×3 ਦੀ ਛੋਟੀ ਫੋਨ ਸਕ੍ਰੀਨ ‘ਤੇ ਇਮੋਸ਼ਨਜ਼ ਨੂੰ ਮਹਿਸੂਸ ਕਰ ਰਹੇ ਸੀ ਅਤੇ ਉਨ੍ਹਾਂ ਨੂੰ ਪਰਫੋਰਮ ਕਰ ਰਹੇ ਸੀ। ਮੈਂ ਪਹਿਲਾਂ ਕਦੇ ਅਜਿਹਾ ਤਜਰਬਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਦੱਸਦੇ ਹੋਏ ਕਿ ਫਿਲਮ ਦਾ ਫਾਰਮੈਟ ਉਨ੍ਹਾਂ ਲਈ ਇੱਕ ਨਵੀਂ ਚੁਣੌਤੀ ਸੀ।

ਇਸ ਕਿਰਦਾਰ ਤੋਂ ਮਿਲੀ ਸਿੱਖਿਆ ਦੇ ਬਾਰੇ ਵਿੱਚ ਨਵਾਜ਼ੂਦੀਨ ਨੇ ਅੱਗੇ ਕਿਹਾ ਕਿ ਇਹ ਕਿਹਾ ਜਾਂਦਾ ਹੈ ਕਿ ਇੱਕ ਅਦਾਕਾਰ ਹੋਣ ਦਾ ਸਭ ਤੋਂ ਵਧੀਆ ਪਹਿਲੂ ਇਹ ਹੈ ਕਿ ਅਸੀਂ ਇੱਕ ਜ਼ਿੰਦਗੀ ਵਿੱਚ ਕਈ ਜ਼ਿੰਦਗੀਆਂ ਜੀਉਂਦੇ ਹਾਂ। ਮੈਨੂੰ ਕੋਈ ਪਤਾ ਨਹੀਂ ਸੀ ਕਿ ਰਿਟਾਇਰਮੈਂਟ ਤੋਂ ਬਾਅਦ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਪਰ ਇਸ ਫਿਲਮ ਰਾਹੀਂ, ਮੈਂ ਰਿਟਾਇਰਮੈਂਟ ਨਾਲ ਆਉਣ ਵਾਲੀਆਂ ਚਿੰਤਾਵਾਂ, ਉਦਾਸੀ ਅਤੇ ਹੋਰ ਭਾਵਨਾਵਾਂ ਨੂੰ ਸਮਝਿਆ। ਇੱਕ ਅਦਾਕਾਰ ਵਜੋਂ ਇਹ ਅਨੁਭਵ ਮੇਰੇ ਲਈ ਬਹੁਤ ਖਾਸ ਰਿਹਾ।

ਸ਼ਾਨਦਾਰ ਸਫਰ

ਭਾਰਤ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ, ‘ਮੈਂ ਐਕਟਰ ਨਹੀਂ ਹੂੰ’ ਨੇ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਚਾਰ ਵੱਕਾਰੀ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਪ੍ਰਸ਼ੰਸਾ ਅਤੇ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕਰਨ ਤੋਂ ਬਾਅਦ, ‘ਮੈਂ ਐਕਟਰ ਨਹੀਂ ਹੂੰ’ ਹੁਣ 8 ਮਈ, 2026 ਨੂੰ ਭਾਰਤ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version