Home ਪੰਜਾਬ ਪਟਿਆਲਾ ਨਗਰ ਨਿਗਮ ਚੋਣਾਂ ਲਈ ‘ਆਪ’ ਨੇ ਵਜਾਇਆ ਚੋਣ ਬਿਗਲ

ਪਟਿਆਲਾ ਨਗਰ ਨਿਗਮ ਚੋਣਾਂ ਲਈ ‘ਆਪ’ ਨੇ ਵਜਾਇਆ ਚੋਣ ਬਿਗਲ

0

ਪਟਿਆਲਾ: ਪੰਜਾਬ ਵਿੱਚ ਆਗਾਮੀ ਸ਼ਹਿਰੀ ਸਥਾਨਕ ਇਕਾਈਆਂ ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਤਹਿਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਟਿਆਲਾ ਨਗਰ ਨਿਗਮ ਦੇ 9 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਪਾਰਟੀ ਵੱਲੋਂ ਇਹ ਸੂਚੀ ਪੰਜਾਬ ਦੇ ਸੂਬਾ ਪ੍ਰਭਾਰੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਅਧਿਕਾਰਤ ਪੱਤਰ ਰਾਹੀਂ ਜਾਰੀ ਕੀਤੀ ਗਈ ਹੈ। ਐਲਾਨੇ ਗਏ ਉਮੀਦਵਾਰਾਂ ਵਿੱਚ ਜਨਰਲ, ਮਹਿਲਾ ਅਤੇ ਅਨੁਸੂਚਿਤ ਜਾਤੀ ਵਰਗ ਲਈ ਰਾਖਵੇਂ ਵਾਰਡਾਂ ਦੇ ਨਾਂ ਸ਼ਾਮਲ ਹਨ।

‘ਆਪ’ ਵੱਲੋਂ ਐਲਾਨੇ ਗਏ 9 ਉਮੀਦਵਾਰਾਂ ਦੀ ਸੂਚੀ

ਪਾਰਟੀ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਵੱਖ-ਵੱਖ ਵਾਰਡਾਂ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰਾਂ ਦੇ ਨਾਂ ਇਸ ਤਰ੍ਹਾਂ ਹਨ:

ਵਾਰਡ ਨੰਬਰ ਰਾਖਵਾਂਕਰਨ ਉਮੀਦਵਾਰ ਦਾ ਨਾਂ
4 ਜਨਰਲ ਮਨਦੀਪ ਵਿਰਦੀ
6 ਜਨਰਲ ਜਸਬੀਰ ਗਾਂਧੀ
12 ਜਨਰਲ ਜਗਦੀਪ ਜੱਗਾ
14 ਜਨਰਲ ਗੁਰਕਿਰਪਾਲ ਸਿੰਘ
15 ਮਹਿਲਾ ਪਰਵਿੰਦਰ ਕੌਰ
16 ਜਨਰਲ ਜਸਵੰਤ ਸਿੰਘ
22 ਮਹਿਲਾ ਗੀਤਿਕਾ ਰਾਜਿੰਦਰ ਰਾਜੂ
26 ਐੱਸ.ਸੀ. ਕੁਲਵੰਤ ਲਾਲਕਾ
28 ਜਨਰਲ ਹਰਿੰਦਰ ਕੋਹਲੀ

ਪਟਿਆਲਾ ਨਗਰ ਨਿਗਮ ਦੇ ਵਾਰਡਾਂ ਵਿੱਚ ਚੋਣਾਂ ਲਈ ‘ਆਪ’ ਵੱਲੋਂ ਇਹ ਪਹਿਲਾ ਐਲਾਨ ਹੈ। ਹੁਣ ਸਿਆਸੀ ਨਜ਼ਰਾਂ ਪਾਰਟੀ ਦੀ ਅਗਲੀ ਸੂਚੀ ’ਤੇ ਟਿਕੀਆਂ ਹੋਈਆਂ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵਾਰਡਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਵੀ ਅਹਿਮ ਰਹੇਗਾ।

 

NO COMMENTS

LEAVE A REPLY

Please enter your comment!
Please enter your name here

Exit mobile version