Home ਪੰਜਾਬ ਆਮ ਆਦਮੀ ਪਾਰਟੀ ਦੇ ਆਗੂ ਦੀ ਸੜਕ ਹਾਦਸੇ ‘ਚ ਹੋਈ ਮੌਤ

ਆਮ ਆਦਮੀ ਪਾਰਟੀ ਦੇ ਆਗੂ ਦੀ ਸੜਕ ਹਾਦਸੇ ‘ਚ ਹੋਈ ਮੌਤ

0
Breaking News
Breaking News

ਮਾਨਸਾ: ਆਮ ਆਦਮੀ ਪਾਰਟੀ ਦੇ ਆਗੂ ਨਵਨੀਤ ਸਿੰਘ ਨੀਤੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਹ ਹੜ੍ਹ ਪੀੜਤਾਂ ਲਈ ਪਸ਼ੂਆਂ ਦਾ ਚਾਰਾ ਲੈ ਕੇ ਜਾ ਰਹੇ ਸਨ, ਪਰ ਰਸਤੇ ਵਿੱਚ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਨਵਨੀਤ ਸਿੰਘ ਨੀਤੂ ਪਿੰਡ ਢਪਈ ਦੇ ਵਸਨੀਕ ਸਨ ਅਤੇ ਹਲਕਾ ਮਾਨਸਾ ਤੋਂ ਆਮ ਆਦਮੀ ਪਾਰਟੀ ਯੂਥ ਕਲੱਬ ਦੇ ਕੋਆਰਡੀਨੇਟਰ ਸਨ ਅਤੇ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਵਿੱਚ ਲੱਗੇ ਹੋਏ ਸਨ। ਉਹ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਹੇ ਸਨ, ਜਦੋਂ ਮੂਸਾ ਕੰਛੀਆ ਨੇੜੇ ਉਨ੍ਹਾਂ ਦਾ ਟਰੈਕਟਰ ਇੱਕ ਬਲਦ ਨਾਲ ਟਕਰਾ ਗਿਆ ਅਤੇ ਆਗੂ ਡਿੱਗਣ ਤੋਂ ਬਾਅਦ ਮੌਕੇ ‘ਤੇ ਹੀ ਦਮ ਤੋੜ ਗਏ।

NO COMMENTS

LEAVE A REPLY

Please enter your comment!
Please enter your name here

Exit mobile version