HomePunjabਮਾਮੁਲੀ ਝਗੜੇ ਨੂੰ ਲੈ ਕੇ ਲੋਹੇ ਦੀ ਰਾਡ ਨਾਲ ਔਰਤ ਨੂੰ ਕੀਤਾ...

ਮਾਮੁਲੀ ਝਗੜੇ ਨੂੰ ਲੈ ਕੇ ਲੋਹੇ ਦੀ ਰਾਡ ਨਾਲ ਔਰਤ ਨੂੰ ਕੀਤਾ ਗੰਭੀਰ ਜ਼ਖਮੀ

ਬਟਾਲਾ : ਪਿੰਡ ਸੋਹੀਆਂ ਵਿੱਚ ਇੱਕ ਔਰਤ ਨੂੰ ਲੋਹੇ ਦੀ ਰਾਡ ਨਾਲ ਮਾਰ ਕੇ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਲਖਵਿੰਦਰ ਸਿੰਘ ਵਾਸੀ ਸੋਹੀਆਂ ਪਤਨੀ ਜਗੀਰ ਕੌਰ ਵਾਸੀ ਪਿੰਡ ਸੋਹੀਆਂ ਨੇ ਦੱਸਿਆ ਕਿ ਗਲੀ ‘ਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਸਾਡਾ ਕੁਝ ਗੁਆਂਢੀਆਂ ਨਾਲ ਝਗੜਾ ਹੋਇਆ ਸੀ।

ਇਸ ਦੌਰਾਨ ਉਥੇ ਮੇਰਾ ਪੋਤਾ ਗੁਰਪ੍ਰਤਾਪ ਸਿੰਘ ਖੜ੍ਹਾ ਸੀ, ਜਦੋਂ ਉਹ ਉਸ ਨੂੰ ਲੈਣ ਗਈ ਤਾਂ ਝਗੜੇ ਕਰ ਰਹੇ ਵਿਅਕਤੀਆਂ ਨੇ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕਰ ਦਿੱਤਾ ਅਤੇ ਉਹ ਲਹੂ-ਲੁਹਾਨ ਹੋ ਗਈ। ਬਾਅਦ ‘ਚ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ‘ਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments