HomePunjabਜਲੰਧਰ 'ਚ ਦਿਨ-ਦਿਹਾੜੇ ਔਰਤ ਦਾ ਕੀਤਾ ਗਿਆ ਕਤਲ

ਜਲੰਧਰ ‘ਚ ਦਿਨ-ਦਿਹਾੜੇ ਔਰਤ ਦਾ ਕੀਤਾ ਗਿਆ ਕਤਲ

ਜਲੰਧਰ : ਜਲੰਧਰ (Jalandhar) ਦੇ ਅਬਾਦਪੁਰਾ (Abadpura) ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਇਸ ਭਿਆਨਕ ਘਟਨਾ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ ਗਿਆ ਹੈ। ਇਲਾਕੇ ‘ਚ ਇਕ ਔਰਤ ਦਾ ਕਤਲ ਹੋਇਆ ਹੈ, ਦੋਸ਼ ਉਸ ਦੇ ਪੁੱਤਰਾਂ ‘ਤੇ ਮੜ੍ਹਿਆ ਜਾ ਰਿਹਾ ਹੈ। ਫਿਲਹਾਲ, ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਾਣਕਾਰੀ ਮੁਤਾਬਕ ਔਰਤ ਦੇ 3 ਬੇਟੇ ਸਨ ਜੋ ਅਕਸਰ ਆਪਣੀ ਮਾਂ ਨਾਲ ਕੁੱਟਮਾਰ ਕਰਦੇ ਰਹਿੰਦੇ ਸਨ। ਇਸ ਗੱਲ ਦਾ ਖੁਲਾਸਾ ਇਲਾਕਾ ਨਿਵਾਸੀਆਂ ਨੇ ਕੀਤਾ ਹੈ। ਮ੍ਰਿਤਕ ਔਰਤ ਦੀ ਪਛਾਣ ਰਮੇਸ਼ ਰਾਣੀ ਵਜੋਂ ਹੋਈ ਹੈ।

ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਲੜਕੇ ਆਪਣੀਆ ਘਟਿਆਂ ਹਰਕਤਾਂ ਤੇ ਉਤਰ ਆਉਂਦੇ ਸਨ। ਉਹ ਆਪਣੇ ਕੱਪੜੇ ਲਾਹ ਕੇ ਮਾਂ ਦੇ ਸਾਹਮਣੇ ਖਲੋ ਜਾਂਦੇ ਸਨ। ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਮਿਲਣ ਗਏ। ਔਰਤ ਦੇ ਸਰੀਰ ‘ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਜਦੋਂ ਔਰਤ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੇ ਲੜਕੇ ਨੇ ਦੱਸਿਆ ਕਿ ਉਸ ਦੀ ਮਾਂ ਪਾਣੀ ਲੈਣ ਗਈ ਸੀ ਜਦੋਂ ਉਹ ਪੌੜੀਆਂ ਤੋਂ ਹੇਠਾਂ ਡਿੱਗ ਗਈ। ਦੂਜੇ ਪਾਸੇ ਔਰਤ ਦੇ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ‘ਚ ਲੱਗੇ ਹੋਏ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments