Homeਦੇਸ਼ਗੁਜਰਾਤ ਦੇ ਅਮਰੇਲੀ 'ਚ ਮਾਮੂਲੀ ਝਗੜੇ ਨੂੰ ਲੈ ਕੇ ਭਾਜਪਾ ਮਹਿਲਾ ਨੇਤਾ...

ਗੁਜਰਾਤ ਦੇ ਅਮਰੇਲੀ ‘ਚ ਮਾਮੂਲੀ ਝਗੜੇ ਨੂੰ ਲੈ ਕੇ ਭਾਜਪਾ ਮਹਿਲਾ ਨੇਤਾ ਦਾ ਕੀਤਾ ਗਿਆ ਕਤਲ

ਗੁਜਰਾਤ : ਮਹਿਲਾ ਭਾਜਪਾ ਦੀ ਸਾਬਕਾ ਪ੍ਰਧਾਨ ਮਧੂਬੇਨ ਜੋਸ਼ੀ (Madhuben Joshi) ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ‘ਚ ਰਹਿੰਦੀ ਸੀ, ਜਿੱਥੇ ਉਨ੍ਹਾਂ ਦੇ ਇਕ ਗੁਆਂਢੀ ਨੇ ਮਾਮੂਲੀ ਗੱਲ ‘ਤੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਸ ਦੇ ਗੁਆਂਢੀ ਵੱਲੋਂ ਹਮਲਾ ਕਰਨ ਤੇ ਮਧੂਬੇਨ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਕਰਨ ਉਨ੍ਹਾਂ ਨੂੰ ਅਮਰੇਲੀ ਸਿਵਲ ‘ਚ ਟਰਾਂਸਫਰ ਕਰ ਦਿੱਤਾ ਗਿਆ। ਇਸ ਸਭ ‘ਚ ਮਧੂਬੇਨ ਦਾ ਬੇਟਾ ਵੀ ਗੰਭੀਰ ਜ਼ਖਮੀ ਹੋ ਗਿਆ ਹੈ। ਭਾਜਪਾ ਆਗੂ ਦੇ ਕਤਲ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ ਹੈ।

ਪੁਲਿਸ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ, ਜਿਸ ਵਿਚ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਦੱਸ ਦੇਈਏ ਕਿ ਭਾਜਪਾ ਨੇਤਾ ਮਧੂਬੇਨ ਜੋਸ਼ੀ ਅਮਰੇਲੀ ਜ਼ਿਲ੍ਹੇ  ਦੇ ਧਾਰੀ ਦੀ ਰਹਿਣ ਵਾਲੀ ਸੀ। ਮਾਮੂਲੀ ਝਗੜੇ ਨੂੰ ਲੈ ਕੇ ਮਧੂਬੇਨ, ਉਸ ਦੇ ਪਤੀ ਅਤੇ ਪੁੱਤਰ ‘ਤੇ ਉਨ੍ਹਾਂ ਦੇ ਗੁਆਂਢੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਇਸ ਮਾਮਲੇ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ, ਜਿਸ ਵਿਚ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।

ਝਗੜੇ ਦੌਰਾਨ ਹੋਏ ਹਮਲੇ ਵਿੱਚ ਭਾਜਪਾ ਦੀ ਮਹਿਲਾ ਆਗੂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਜਦਕਿ ਉਨ੍ਹਾਂ ਦੇ ਲੜਕੇ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਨੂੰ ਵੀ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦਰਅਸਲ, ਮਧੂਬੇਨ ਜੋਸ਼ੀ ਧਾਰੀ ਤਾਲੁਕਾ ਪੰਚਾਇਤ ਦੇ ਸਾਬਕਾ ਮੈਂਬਰ ਵੀ ਰਹਿ ਚੁੱਕੇ ਹਨ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments