Home ਦੇਸ਼ ਮਹਾਰਾਸ਼ਟਰ ਦੇ ਮਸ਼ਹੂਰ ਨਲਦੁਰਗ ਕਿਲ੍ਹੇ ਦੇ ਉਪਲੀ ਬੁਰਜ ਤੋਂ ਡਿੱਗ ਕੇ 1...

ਮਹਾਰਾਸ਼ਟਰ ਦੇ ਮਸ਼ਹੂਰ ਨਲਦੁਰਗ ਕਿਲ੍ਹੇ ਦੇ ਉਪਲੀ ਬੁਰਜ ਤੋਂ ਡਿੱਗ ਕੇ 1 ਔਰਤ ਤੇ ਦੋ ਬੱਚਿਆਂ ਦੀ ਹੋਈ ਮੌਤ

0

ਮਹਾਰਾਸ਼ਟਰ : ਮਹਾਰਾਸ਼ਟਰ ਦੇ ਧਾਰਸ਼ਿਵ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ, ਮਸ਼ਹੂਰ ਨਲਦੁਰਗ ਕਿਲ੍ਹੇ ਦੇ ਉਪਲੀ ਬੁਰਜ ਤੋਂ ਡਿੱਗ ਕੇ ਇੱਕ ਔਰਤ ਅਤੇ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ। ਇਸ ਦੌਰਾਨ ਇੱਕ ਜ਼ਖਮੀ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਦੀ ਟੀਮ ਇਸ ਸਮੇਂ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ 105 ਏਕੜ ਵਿੱਚ ਫੈਲੇ, ਨਲਦੁਰਗ ਕਿਲ੍ਹੇ ਵਿੱਚ 100 ਤੋਂ ਵੱਧ ਟਾਵਰ ਹਨ। ਉਪਲੀ ਬੁਰਜ ਲਗਭਗ 80 ਫੁੱਟ ਉੱਚਾ ਹੈ।

ਤਿੰਨ ਲੋਕਾਂ ਦੀ ਹੋਈ ਮੌਤ

ਪੁਲਿਸ ਨੇ ਦੱਸਿਆ ਕਿ ਅਸ਼ਵਨੀ ਮਨੋਹਰ ਪਾਲ ਨਾਮ ਦੀ ਇੱਕ ਔਰਤ ਵੰਤਲ ਪਿੰਡ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਸੀ। ਉਹ ਆਪਣੇ ਪੁੱਤਰ ਅਜਿੰਕਿਆ (5.5 ਸਾਲ) ਅਤੇ ਦੋਹਾਂ ਧੀਆਂ ਵੀਰਾ ਅਤੇ ਕ੍ਰਾਂਤੀ (ਢਾਈ ਸਾਲ) ਨਾਲ ਨਲਦੁਰਗ ਕਿਲ੍ਹੇ ‘ਤੇ ਘੁੰਮਣ ਗਈ ਸੀ। ਪੁਲਿਸ ਅਨੁਸਾਰ ਕਿਲ੍ਹੇ ਦੇ ਉੱਪਰਲੇ ਹਿੱਸੇ (ਉਪਲੀ ਬੁਰਜ) ਤੋਂ ਚਾਰੇ ਜਣੇ ਡਿੱਗ ਗਏ। ਇਸ ਘਟਨਾ ਵਿੱਚ ਅਸ਼ਵਨੀ ਅਤੇ ਅਜਿੰਕਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਥੇ ਜ਼ਖ਼ਮੀ ਅਵਸਥਾ ਵਿੱਚ ਵੀਰਾ ਅਤੇ ਕ੍ਰਾਂਤੀ ਨੂੰ ਧਾਰਾਸ਼ਿਵ ਸਿਵਲ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਦੇ ਅਨੁਸਾਰ, ਇਲਾਜ ਦੇ ਦੌਰਾਨ ਕ੍ਰਾਂਤੀ ਦੀ ਵੀ ਮੌਤ ਹੋ ਗਈ।

ਘਟਨਾ ਦੀ ਜਾਂਚ ਕਰ ਰਹੀ ਪੁਲਿਸ

ਜਾਣਕਾਰੀ ਦੇ ਅਨੁਸਾਰ, ਅਸ਼ਵਨੀ ਪਹਿਲਾਂ ਮਹਾਰਾਸ਼ਟਰ ਸੁਰੱਖਿਆ ਬਲ (ਇੱਕ ਸਰਕਾਰੀ ਸੁਰੱਖਿਆ ਏਜੰਸੀ) ਲਈ ਕੰਮ ਕਰਦੀ ਸੀ, ਪਰ ਚਾਰ ਤੋਂ ਪੰਜ ਮਹੀਨੇ ਪਹਿਲਾਂ ਅਸਤੀਫਾ ਦੇ ਦਿੱਤਾ ਸੀ। ਫਿਲਹਾਲ ਨਲਦੁਰਗ ਪੁਲਿਸ ਸਟੇਸ਼ਨ ਵਿੱਚ ਦੁਰਘਟਨਾ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਅੱਗੇ ਕਿਹਾ, “ਅਸ਼ਵਨੀ ਅਤੇ ਉਸਦੇ ਦੋ ਬੱਚਿਆਂ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਇਸ ਤੋਂ ਬਾਅਦ, ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।”

NO COMMENTS

LEAVE A REPLY

Please enter your comment!
Please enter your name here

Exit mobile version