Home ਸੰਸਾਰ ਅਮਰੀਕਾ ’ਚ ਨਿਊਯਾਰਕ ਦੇ ਬੰਦਰਗਾਹ ਖੇਤਰ ’ਚ ਕਿਸ਼ਤੀ ਦੇ ਪਲਟਣ ਕਾਰਨ 1...

ਅਮਰੀਕਾ ’ਚ ਨਿਊਯਾਰਕ ਦੇ ਬੰਦਰਗਾਹ ਖੇਤਰ ’ਚ ਕਿਸ਼ਤੀ ਦੇ ਪਲਟਣ ਕਾਰਨ 1 ਔਰਤ ਤੇ 5 ਮਹੀਨਿਆਂ ਦੀ ਧੀ ਦੀ ਹੋਈ ਮੌਤ

0

ਅਮਰੀਕਾ : ਅਮਰੀਕਾ ਵਿੱਚ ਨਿਊਯਾਰਕ ਦੇ ਬੰਦਰਗਾਹ ਖੇਤਰ ਵਿੱਚ ਇੱਕ ਕਿਸ਼ਤੀ ਦੇ ਪਲਟਣ ਕਾਰਨ ਉਸ ਵਿੱਚ ਸਵਾਰ ਇੱਕ ਔਰਤ ਅਤੇ ਉਸਦੀ ਪੰਜ ਮਹੀਨਿਆਂ ਦੀ ਧੀ ਦੀ ਮੌਤ ਹੋ ਗਈ। ਕਿਸ਼ਤੀ ਚਲਾਉਣ ਵਾਲੇ ਵਿਅਕਤੀ ਦੇ ਖ਼ਿਲਾਫ਼ ਅਪਰਾਧਿਕ ਦੋਸ਼ ਲਗਾਏ ਗਏ ਹਨ। ਅਮਰੀਕੀ ਤੱਟ ਰੱਖਿਅਕ ਨੇ ਬੀਤੇ ਦਿਨ ਦੱਸਿਆ ਕਿ ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਇਹ ਕਿਸ਼ਤੀ ਗੈਰ-ਕਾਨੂੰਨੀ ਤੌਰ ‘ਤੇ ਯਾਤਰੀਆਂ ਨੂੰ ਲਿਜਾਣ ਦੇ ਲਈ ਤਾਂ ਇਸਤੇਮਾਲ ਨਹੀਂ ਕੀਤੀ ਜਾ ਰਹੀ ਸੀ।

ਯੂਐਸ ਕੋਸਟ ਗਾਰਡ ਦੇ ਅਨੁਸਾਰ, 22 ਫੁੱਟ ਲੰਬੀ ਬੇਲਾਈਨਰ ਸਪੀਡਬੋਟ ਸ਼ਨੀਵਾਰ ਰਾਤ ਲਗਭਗ 10:25 ਵਜੇ ਸਟੈਚੂ ਆਫ ਲਿਬਰਟੀ ਦੇ ਲਈ ਮਸ਼ਹੂਰ ਲਿਬਰਟੀ ਆਈਲੈਂਡ ਦੇ ਨੇੜੇ ਪਲਟ ਗਈ। ਅਧਿਕਾਰੀਆਂ ਨੇ ਦੱਸਿਆ, “ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ 12 ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਕੱਢ ਲਿਆ ਗਿਆ ਸੀ। ਇਸ ਤੋਂ ਬਾਅਦ ਪੁਲਸ ਦੇ ਗੋਤਾਖੋਰਾਂ ਨੇ 27 ਸਾਲਾ ਔਰਤ ਅਤੇ ਉਸ ਦੀ ਪੰਜ ਮਹੀਨੇ ਦੀ ਬੱਚੀ ਨੂੰ ਪਾਣੀ ‘ਚੋਂ ਲੱਭ ਕੇ ਬਾਹਰ ਕੱਢਿਆ ਗਿਆ।

ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਕੋਸਟ ਗਾਰਡ ਦੇ ਅਨੁਸਾਰ, ਬਾਕੀਆਂ ਦੀ ਹਾਲਤ ਸਥਿਰ ਸੀ। “ਯੂਐਸ ਕੋਸਟ ਗਾਰਡ ਦੇ ਨਿਊਯਾਰਕ ਸੈਕਟਰ ਦੇ ਕਮਾਂਡਰ ਕੈਪਟਨ ਡੋਰੀਨ ਮੈਕਕਾਰਥੀ ਨੇ ਕਿਹਾ, “ਅਸੀਂ ਕੱਲ੍ਹ ਰਾਤ ਦੀ ਘਟਨਾ ਵਿੱਚ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ।” ਇਸ ਤੋਂ ਬਾਅਦ ਪੁਲਸ ਦੇ ਗੋਤਾਖੋਰਾਂ ਨੇ 27 ਸਾਲਾ ਔਰਤ ਅਤੇ ਉਸ ਦੀ ਪੰਜ ਮਹੀਨੇ ਦੀ ਬੱਚੀ ਨੂੰ ਪਾਣੀ ‘ਚੋਂ ਲੱਭ ਲਿਆ।

ਅਸੀਂ ਆਪਣੀਆਂ ਸਾਥੀ ਏਜੰਸੀਆਂ ਅਤੇ ਬਚਾਅ ਕਿਸ਼ਤੀ ਦੇ ਤਹਿ ਦਿਲੋਂ ਧੰਨਵਾਦੀ ਹਾਂ, ਜਿਸਨੇ ਤੇਜ਼ੀ ਨਾਲ ਅਤੇ ਬਹਾਦਰੀ ਨਾਲ ਕਾਰਵਾਈ ਕਰਦੇ ਹੋਏ ਪਾਣੀ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version