Home ਮਨੋਰੰਜਨ ਥੀਏਟਰ ਜਗਤ ’ਚ ਵੀ ਸੋਗ ਦੀ ਲਹਿਰ, ਥੀਏਟਰ ਅਦਾਕਾਰਾ ਅਦਿਤੀ ਮੁਖਰਜੀ ਦਾ...

ਥੀਏਟਰ ਜਗਤ ’ਚ ਵੀ ਸੋਗ ਦੀ ਲਹਿਰ, ਥੀਏਟਰ ਅਦਾਕਾਰਾ ਅਦਿਤੀ ਮੁਖਰਜੀ ਦਾ ਹੋਇਆ ਦੇਹਾਂਤ

0

ਮੁੰਬਈ : ਥੀਏਟਰ ਅਦਾਕਾਰਾ ਅਦਿਤੀ ਮੁਖਰਜੀ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ। ਅਦਿਤੀ ਦੇ ਦੇਹਾਂਤ ਨਾਲ ਥੀਏਟਰ ਜਗਤ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਨੋਇਡਾ ਦੀ ਗੌਤਮ ਬੁੱਧ ਯੂਨੀਵਰਸਿਟੀ ਵਿੱਚ ਹੋਣ ਵਾਲੇ ਥੀਏਟਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਅਦਿਤੀ ਘਰੋਂ ਨਿਕਲੀ ਸੀ ਅਤੇ ਵਿਚਕਾਰ ਰਸਤੇ ਵਿੱਚ ਉਨ੍ਹਾਂ ਦੀ ਕੈਬ ਨੂੰ ਇੱਕ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ ਅਦਿਤੀ ਦੀ ਜਾਨ ਨਹੀਂ ਬਚ ਸਕੀ। ਅਦਿਤੀ ਮੁਖਰਜੀ ਦੀ ਮੌਤ ਦੀ ਖ਼ਬਰ ਨਾਲ ਥੀਏਟਰ ਜਗਤ ਵਿੱਚ ਵੀ ਦੁੱਖ ਦਾ ਮਾਹੌਲ ਹੈ। ਉੱਥੇ ਹੀ ਥੀਏਟਰ ਐਕਟਰਾਂ ਨੇ ਅਦਿਤੀ ਨੂੰ ਸ਼ਰਧਾਂਜਲੀ ਵੀ ਦਿੱਤੀ। ਇਨ੍ਹਾਂ ਦਿਨਾਂ ਵਿੱਚ ਅਦਿਤੀ ਮਸ਼ਹੂਰ ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਦੇ ਨਾਲ ਥੀਏਟਰ ਨਾਟਕ ਕਰ ਰਹੀ ਸੀ।

ਇਲਾਜ ਦੌਰਾਨ ਹੋਈ ਮੌਤ

ਭਿਆਨਕ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਅਦਿਤੀ ਮੁਖਰਜੀ ਨੂੰ ਗ੍ਰੇਟਰ ਨੋਇਡਾ ਦੇ ਸ਼ਾਰਦਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਡਾਕਟਰ ਉਸ ਦੀ ਜਾਨ ਨਾ ਬਚਾ ਸਕੇ ਅਤੇ ਅਦਿਤੀ ਦੀ ਦਰਦਨਾਕ ਮੌਤ ਹੋ ਗਈ। ਅਦਿਤੀ ਆਪਣੇ ਘਰ ਤੋਂ ਕੈਬ ਵਿੱਚ ਗੌਤਮ ਬੁੱਧ ਯੂਨੀਵਰਸਿਟੀ ਵਿੱਚ ਥੀਏਟਰ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੀ ਸੀ। ਜਿਵੇਂ ਹੀ ਥੀਏਟਰ ਐਕਟਰਾਂ ਨੂੰ ਅਦਿਤੀ ਦੀ ਮੌਤ ਦੀ ਖ਼ਬਰ ਪਤਾ ਲੱਗੀ, ਉਹ ਵੀ ਸਦਮੇ ਵਿੱਚ ਆ ਗਏ ਅਤੇ ਪ੍ਰੋਗਰਾਮ ਦੇ ਵਿੱਚ ਅਦਿਤੀ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਕੌਣ ਸੀ ਅਦਿਤੀ?

ਅਦਿਤੀ ਮੁਖਰਜੀ ਦਿੱਲੀ ਦੇ ਮਹੀਪਾਲਪੁਰ ਵਿੱਚ ਆਪਣੇ ਭਰਾ ਅਰਿਦਮ ਮੁਖਰਜੀ ਦੇ ਨਾਲ ਰਹਿੰਦੀ ਸੀ। ਉਹੀ ਅਦਿਤੀ ਦਾ ਘਰ ਉੜੀਸਾ ਵਿੱਚ ਹੈ। ਅਦਿਤੀ ਅਸਮਿਤਾ ਥੀਏਟਰ ਦੀ ਸਾਬਕਾ ਵਿਦਿਆਰਥਣ ਸੀ, ਜਿੱਥੇ ਉਹ ਐਕਟਿੰਗ ਸਿੱਖ ਰਹੀ ਸੀ। ਓਥੇ ਹੀ ਅਸਮਿਤਾ ਥੀਏਟਰ ਦੇ ਡਾਇਰੈਕਟਰ ਅਰਵਿੰਦ ਗੌਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਸ਼ੇਅਰ ਕਰਕੇ ਅਦਿਤੀ ਦੇ ਦੇਹਾਂਤ ਦੀ ਖ਼ਬਰ ਦਿੱਤੀ। ਅਦਿਤੀ ਥੀਏਟਰ ਦੇ 2022 ਬੈਚ ਦੀ ਇੱਕ ਟੈਲੇਂਟਿਡ ਵਿਦਿਆਰਥਣ ਸੀ ਅਤੇ ਉਹ ਬਹੁਤ ਚੰਗੀ ਐਕਟਿੰਗ ਕਰਦੀ ਸੀ।

ਥਿਏਟਰ ਦੇ ਡਾਇਰੈਕਟਰ ਨੇ ਦਿੱਤੀ ਜਾਣਕਾਰੀ

ਅਰਵਿੰਦ ਗੌਰ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਇਨ੍ਹਾਂ ਦਿਨਾਂ ਵਿੱਚ ਅਦਿਤੀ ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਅਤੇ ਰਾਹੁਲ ਭੁਚਰ ਦੇ ਨਾਟਕ ‘ਹਮਾਰੇ ਰਾਮ’ ਵਿੱਚ ਕੰਮ ਕਰ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਐਕਸੀਡੈਂਟ ਵਿੱਚ ਅਦਿਤੀ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉੱਥੇ ਹੀ ਧੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਮਾਤਾ-ਪਿਤਾ ਵੀ ਉੜੀਸਾ ਤੋਂ ਦਿੱਲੀ ਆ ਗਏ। ਅਦਿਤੀ ਦਾ ਦੇਹਾਂਤ ਥੀਏਟਰ ਜਗਤ ਲਈ ਇੱਕ ਦੁਖਦਾਈ ਖ਼ਬਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version