ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਯਮੁਨਾ ਐਕਸਪ੍ਰੈਸਵੇਅ ‘ਤੇ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਥਾਣਾ ਸੂਰੀਰ ਖੇਤਰ ਵਿੱਚ ਮਾਈਲਸਟੋਨ 88 ਦੇ ਨੇੜੇ ਹੋਏ ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਜਦਕਿ ਇੱਕ ਯਾਤਰੀ ਗੰਭੀਰ ਜ਼ਖਮੀ ਹੋ ਗਿਆ। ਇਸ ਹਾਦਸੇ ਕਾਰਨ ਐਕਸਪ੍ਰੈਸਵੇਅ ‘ਤੇ ਵਿਆਪਕ ਹਫੜਾ-ਦਫੜੀ ਮਚ ਗਈ।
ਜਾਣਕਾਰੀ ਦੇ ਅਨੁਸਾਰ, ਦਿੱਲੀ ਦੇ ਨੰਗਲੋਈ ਤੋਂ ਕਾਨਪੁਰ ਦੇ ਰਸੂਲਾਬਾਦ ਜਾ ਰਹੀ ਇੱਕ ਨਿੱਜੀ ਬੱਸ ਯਮੁਨਾ ਐਕਸਪ੍ਰੈਸਵੇਅ ਤੋਂ ਗੁਜਰ ਰਹੀ ਸੀ। ਇਸ ਦੌਰਾਨ ਕੁਝ ਯਾਤਰੀਆਂ ਬੱਸ ਰੋਕਣ ਦੀ ਬੇਨਤੀ ਕੀਤੀ। ਕਥਿਤ ਤੌਰ ‘ਤੇ ਡਰਾਈਵਰ ਨੇ ਨਿਰਧਾਰਤ ਗ੍ਰੀਨ ਜ਼ੋਨ ਵਿੱਚ ਬੱਸ ਨ ਰੋਕ ਕੇ ਸੜਕ ਕਿਨਾਰੇ ਹੀ ਬੱਸ ਖੜੀ ਕਰ ਦਿੱਤੀ। ਇਸ ਦੌਰਾਨ, ਪਿੱਛੇ ਤੋਂ ਤੇਜ਼ ਰਫ਼ਤਾਰ ਵਿੱਚ ਆ ਰਹੇ ਇੱਕ ਕੰਟੇਨਰ ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਦੇ ਬਾਅਦ ਕਟੇਨਰ ਨੇ ਸੜਕ ਕਿਨਾਰੇ ਖੜੇ ਯਾਤਰੀਆਂ ਨੂੰ ਵੀ ਰੌਦ ਦਿੱਤਾ।
ਛੇ ਯਾਤਰੀਆਂ ਦੀ ਮੌਤ
ਇਸ ਭਿਆਨਕ ਹਾਦਸੇ ਵਿੱਚ ਔਰਈਆ ਦੇ ਸਰਵਾ ਕਟਰਾ ਦੇ ਵਸਨੀਕ ਸੋਨੂੰ, ਬਸਤੀ ਦੇ ਅਲੇਵਲ ਦੇ ਵਸਨੀਕ ਦੇਵੇਸ਼, ਕੰਨੌਜ ਦੇ ਗਣੇਸ਼, ਕਾਪੁਰਵਾ ਦੇ ਵਸਨੀਕ ਅਸਲਮ, ਦਿੱਲੀ ਦੇ ਪ੍ਰੇਮ ਨਗਰ ਦੇ ਵਸਨੀਕ ਸੰਤੋਸ਼ ਸਮੇਤ ਦੋ ਹੋਰ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋ ਹੋਰ ਮ੍ਰਿਤਕ ਯਾਤਰੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਵਿੱਚ ਔਰਈਆ ਦੇ ਬੇਲਾ ਨਿਵਾਸੀ ਅਮਰ ਦੂਬੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਤੁਰੰਤ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਭੇਜ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਕੋਤਵਾਲੀ ਪੁਲਿਸ ਸਟੇਸ਼ਨ ਦੇ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ, ਅਤੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਸਮੇਂ ਕੋਈ ਧੁੰਦ ਨਹੀਂ ਸੀ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਤੇਜ਼ ਰਫ਼ਤਾਰ ਅਤੇ ਗਲਤ ਜਗ੍ਹਾ ‘ਤੇ ਬੱਸ ਨੂੰ ਰੋਕਣਾ ਹਾਦਸੇ ਦੇ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
