ਮੁਕੇਰੀਆਂ : ਮੁਕੇਰੀਆਂ ਤੋਂ 13 ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ ‘ਤੇ ਸਥਿਤ ਕਸਬਾ ਮਲਿਵਾਨ ਦੇ ਬੱਸ ਅੱਡੇ ਨੇੜੇ ਇੱਕ ਕਾਰ ਦੇ ਬੇਕਾਬੂ ਹੋ ਕੇ ਦਰਖ਼ਤ ਨਾਲ ਟਕਰਾ ਗਈ ਅਤੇ ਉਸ ਵਿੱਚ ਸਵਾਰ ਦੋ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਅੰਕਿਤ ਸ਼ਰਮਾ, ਉਸਦੀ ਪਤਨੀ ਆਰਤੀ ਅਤੇ ਕਾਰ ਚਾਲਕ ਵੀ ਗੰਭੀਰ ਜ਼ਖਮੀ ਹੋ ਗਏ।
ਇਸ ਸਬੰਧੀ ਹਾਦਸੇ ਦਾ ਸ਼ਿਕਾਰ ਪਰਿਵਾਰ ਦੇ ਰਿਸ਼ਤੇਦਾਰ ਅਮਿਤ ਸ਼ਰਮਾ ਨੇ ਦੱਸਿਆ ਕਿ ਅੰਕਿਤ ਸ਼ਰਮਾ, ਉਸਦੀ ਪਤਨੀ ਆਰਤੀ ਸ਼ਰਮਾ ਅਤੇ ਉਨ੍ਹਾਂ ਦੇ ਦੋ ਛੋਟੇ ਬੱਚੇ, ਧੀ ਅਯਾਨ (10 ਸਾਲ) ਅਤੇ ਪੁੱਤਰ ਅੰਧਰਾਵ (1 ਸਾਲ) ਲੁਧਿਆਣਾ ਤੋਂ ਪਠਾਨਕੋਟ ਸਥਿਤ ਆਪਣੇ ਘਰ ਜਾ ਰਹੇ ਸਨ। ਜਿਵੇਂ ਹੀ ਉਹ ਮਾਨਸਰ ਟੋਲ ਪਲਾਜ਼ਾ ਪਾਰ ਕਰਕੇ ਮਿਲਵਾਨ (ਹਿਮਾਚਲ) ਦੇ ਨੇੜੇ ਪਹੁੰਚੇ, ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਇੱਕ ਗੱਡੀ ਦਾ ਪ੍ਰਬੰਧ ਕੀਤਾ ਅਤੇ ਜ਼ਖਮੀਆਂ ਨੂੰ ਮੁਕੇਰੀਆਂ ਸਿਵਲ ਹਸਪਤਾਲ ਪਹੁੰਚਾਇਆ। ਐਮਰਜੈਂਸੀ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਅੰਕਿਤ ਸ਼ਰਮਾ ਅਤੇ ਉਸਦੀ ਪਤਨੀ ਆਰਤੀ ਸ਼ਰਮਾ ਦੀ ਹਾਲਤ ਨਾਜ਼ੁਕ ਹੋਣ ਕਾਰਨ ਰੈਫਰ ਕਰ ਦਿੱਤਾ, ਜਦੋਂ ਕਿ ਕਾਰ ਚਾਲਕ ਹਸਪਤਾਲ ਵਿੱਚ ਭਰਤੀ ਹੈ।
