HomePunjabਪੰਜਾਬ ਦੇ ਇਸ ਹਾਈਵੇਅ 'ਤੇ ਸਫਰ ਕਰਨ ਵਾਲੇ ਲੋਕਾਂ ਲਈ ਟ੍ਰੈਫਿਕ ਅਲਰਟ...

ਪੰਜਾਬ ਦੇ ਇਸ ਹਾਈਵੇਅ ‘ਤੇ ਸਫਰ ਕਰਨ ਵਾਲੇ ਲੋਕਾਂ ਲਈ ਟ੍ਰੈਫਿਕ ਅਲਰਟ ਕੀਤਾ ਗਿਆ ਜਾਰੀ

ਜਲੰਧਰ : ਸਾਂਝਾ ਕਿਸਾਨ ਮੋਰਚਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਲੰਧਰ-ਫਗਵਾੜਾ (Jalandhar-Phagwara) ਹਾਈਵੇਅ ’ਤੇ ਦਿੱਤੇ ਜਾ ਰਹੇ ਧਰਨੇ ਕਾਰਨ ਟਰੈਫਿਕ ਪੁਲਿਸ ਨੇ ਲੁਧਿਆਣਾ ਤੋਂ ਆਉਣ ਵਾਲੇ ਭਾਰੀ ਅਤੇ ਹਲਕੇ ਵਾਹਨਾਂ ਦਾ ਰਸਤਾ ਮੋੜ ਦਿੱਤਾ ਹੈ। ਏ.ਡੀ.ਸੀ.ਪੀ ਟਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਰੂਟਾਂ ਦੀ ਹੀ ਵਰਤੋਂ ਕਰਨ ਤਾਂ ਜੋ ਉਨ੍ਹਾਂ ਨੂੰ ਟਰੈਫਿਕ ਜਾਮ ਵਿੱਚ ਨਾ ਫਸਣਾ ਪਵੇ। ਏ.ਡੀ.ਸੀ.ਪੀ ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਵਾਲੇ ਭਾਰੀ ਵਾਹਨ ਸੁਭਾਨਪੁਰ ਤੋਂ ਟਾਂਡਾ, ਹੁਸ਼ਿਆਰਪੁਰ ਅਤੇ ਫਿਰ ਫਗਵਾੜਾ ਹੁੰਦੇ ਹੋਏ ਲੁਧਿਆਣਾ ਵੱਲ ਜਾਣਗੇ।

ਪਠਾਨਕੋਟ ਤੋਂ ਆੳੇੁਣ ਵਾਲਾ ਭਾਰੀ ਵਾਹਨ ਲੁਧਿਆਣਾ ਜਾਣ ਦੇ ਲਈ ਦਸੂਹਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਅਤੇ ਫਿਰ ਫਗਵਾੜਾ ਹੁੰਦੇ ਹੋਏ ਲੁਧਿਆਣਾ ਵੱਲ ਜਾਣਗੇ। ਕਪੂਰਥਲਾ ਤੋਂ ਲੁਧਿਆਣਾ ਜਾਣ ਵਾਲੇ ਭਾਰੀ ਵਾਹਨਾਂ ਨੂੰ ਫਿਲੌਰ ਤੋਂ ਲੁਧਿਆਣਾ ਵਾਇਆ ਕਾਲਾ ਸੰਘਿਆਂ ਤੋਂ ਨਕੋਦਰ, ਨੂਰਮਹਿਲ ਹੁੰਦੇ ਹੋਏ ਫਿਲੌਰ ਤੋਂ ਲੁਧਿਆਣਾ ਵੱਲ ਜਾਣਾ ਪਵੇਗਾ। ਨਕੋਦਰ ਤੋਂ ਅੰਮ੍ਰਿਤਸਰ ਜਾਣ ਵਾਲੇ ਭਾਰੀ ਵਾਹਨ ਨਕੋਦਰ ਤੋਂ ਕਾਲਾ ਸੰਘਿਆਂ ਹੁੰਦੇ ਹੋਏ ਕਪੂਰਥਲਾ ਪਹੁੰਚ ਕੇ ਅੰਮ੍ਰਿਤਸਰ ਵੱਲ ਰਵਾਨਾ ਹੋਵਾਂਗੇ। ਲੁਧਿਆਣਾ ਤੋਂ ਅੰਮ੍ਰਤਿਸਰ ਜਾਣ ਵਾਲੇ ਭਾਰੀ ਵਾਹਨ ਫਿਲੌਰ ਤੋਂ ਨਕੋਦਰ, ਕਪੂਰਥਲਾ ਤੋਂ ਹੁੰਦੇ ਹੋਏ ਅੰਮ੍ਰਿਤਸਰ ਦੇ ਵੱਲ ਮੋੜ ਦਿੱਤਾ ਗਿਆ ਹੈ ਜਦਕਿ ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਭਾਰੀ ਵਾਹਨ ਫਿਲੌਰ ਤੋਂ ਨਕੋਦਰ ਅਤੇ ਫਿਰ ਜਲੰਧਰ ‘ਚ ਆਉਣਾ ਹੋਵੇਗਾ।

ਏ.ਡੀ.ਸੀ.ਪੀ ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਲੁਧਿਆਣਾ ਲਈ ਹਲਕੇ ਵਾਹਨਾਂ ਦੀ ਆਵਾਜਾਈ ਕਰਤਾਰਪੁਰ ਤੋਂ ਹੋ ਕੇ ਕਿਸ਼ਨਗੜ੍ਹ, ਅਲਾਵਲਪੁਰ, ਆਦਮਪੁਰ ਅਤੇ ਫਿਰ ਮੇਹਟੀਆਣਾ ਤੋਂ ਹੋ ਕੇ ਲੁਧਿਆਣਾ ਜਾਵੇਗੀ। ਪਠਾਨਕੋਟ ਤੋਂ ਲੁਧਿਆਣਾ ਜਾਣ ਵਾਲੇ ਹਲਕੇ ਵਾਹਨ ਫਗਵਾੜਾ, ਟਾਂਡਾ, ਹੁਸ਼ਿਆਰਪੁਰ, ਮੇਹਟੀਆਣਾ ਹੁੰਦੇ ਹੋਏ ਲੁਧਿਆਣਾ ਵੱਲ ਮੁੜਨਗੇ। ਲੁਧਿਆਣਾ ਤੋਂ ਪਠਾਨਕੋਟ ਅਤੇ ਅੰਮ੍ਰਿਤਸਰ ਨੂੰ ਜਾਣ ਵਾਲੇ ਛੋਟੇ ਵਾਹਨ ਫਗਵਾੜਾ ਤੋਂ ਹੁਸ਼ਿਆਰਪੁਰ, ਟਾਂਡਾ ਅਤੇ ਦਸੂਹਾ ਜਾਣਗੇ। ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਹਲਕੇ ਵਾਹਨਾਂ ਦੀ ਆਵਾਜਾਈ ਮੈਕਡੋਨਲਡ ਕੈਂਟ ਤੋਂ ਜੀ.ਐਨ.ਏ. ਚੌਕ ਤੋਂ ਦੀਪ ਨਗਰ ਅਤੇ ਜਲੰਧਰ ਤੋਂ ਲੁਧਿਆਣਾ ਨੂੰ ਜਾਣ ਵਾਲੇ ਛੋਟੇ ਵਾਹਨ ਰਾਮਾ ਮੰਡੀ ਚੌਕ ਤੋਂ ਕੈਂਟ ਅਤੇ ਫਿਰ ਦੀਪ ਨਗਰ ਤੋਂ ਹੁੰਦੇ ਹੋਏ ਜੀ.ਐਨ.ਏ. ਚੌਕ ਤੋਂ ਐਂਟਰੀ ਲਵੇਗੀ।

RELATED ARTICLES
Continue to the category

LEAVE A REPLY

Please enter your comment!
Please enter your name here

- Advertisment -

Most Popular

Recent Comments