Home ਦੇਸ਼ ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਅਚਾਨਕ ਡਿੱਗ ਗਈ 3 ਮੰਜ਼ਿਲਾ ਇਮਾਰਤ

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਅਚਾਨਕ ਡਿੱਗ ਗਈ 3 ਮੰਜ਼ਿਲਾ ਇਮਾਰਤ

0

ਪੁਣੇ  : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਪਿੰਪਰੀ-ਚਿੰਚਵਾੜ ਖੇਤਰ ਦੇ ਮੋਸ਼ੀ ਖੇਤਰ ਵਿੱਚ ਅੱਜ ਦੁਪਹਿਰੇ ਵੱਡਾ ਹਾਦਸਾ ਵਾਪਰਿਆ ਹੈ। ਕੂੜੇ ਦੇ ਡਿਪੂ ਦੇ ਨੇੜੇ ਸਥਿਤ ਇੱਕ ਤਿੰਨ ਮੰਜ਼ਿਲਾ ਇਮਾਰਤ ਅਚਾਨਕ ਡਿੱਗ ਗਈ। ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ, ਭਾਰੀ ਮੀਂਹ ਦੇ ਕਾਰਨ ਇਮਾਰਤ ‘ਤੇ ਪੁਰਾਣੇ ਕੂੜੇ ਦਾ ਇੱਕ ਵੱਡਾ ਢੇਰ ਇਮਾਰਤ ’ਤੇ ਡਿੱਗ ਪਿਆ। ਜਿਸ ਕਾਰਨ ਪੂਰੀ ਇਮਾਰਤ ਢਹਿ ਗਈ। ਹਾਦਸੇ ਦੇ ਸਮੇਂ ਇਮਾਰਤ ਦੇ ਅੰਦਰ ਮੌਜੂਦ 15 ਤੋਂ ਵੱਧ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਹਫੜਾ-ਦਫੜੀ ਮਚ ਗਈ।

ਭਾਰੀ ਮੀਂਹ ਬਣਾਇਆ ਹਾਦਸੇ ਦਾ ਕਾਰਨ

ਪਿੰਪਰੀ-ਚਿੰਚਵਾੜ ਨਗਰ ਨਿਗਮ (ਪੀਸੀਐਮਸੀ) ਦੇ ਕਮਿਸ਼ਨਰ ਵਿਜੇ ਸੂਰਿਆਵੰਸ਼ੀ ਨੇ ਦੱਸਿਆ ਕਿ ਇਹ ਪ੍ਰਬੰਧਕੀ ਇਮਾਰਤ ਪੁਰਾਣੇ ਕੂੜੇ ਦੇ ਪਹਾੜ ਦੇ ਬਿਲਕੁਲ ਕੋਲ ਬਣਾਈ ਗਈ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਲਗਾਤਾਰ ਭਾਰੀ ਮੀਂਹ ਕਾਰਨ ਕੂੜੇ ਦਾ ਢੇਰ ਅਸਥਿਰ ਹੋ ਗਿਆ ਅਤੇ ਅਚਾਨਕ ਇਮਾਰਤ ‘ਤੇ ਡਿੱਗ ਗਿਆ। ਦਬਾਅ ਕਾਰਨ ਤਿੰਨ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਢਹਿ ਗਈ।

ਅਧਿਕਾਰੀਆਂ ਦੇ ਅਨੁਸਾਰ, ਜਿਸ ਇਮਾਰਤ ਵਿੱਚ ਹਾਦਸਾ ਹੋਇਆ ਉਹ ਇੱਕ ਨਿੱਜੀ ਕੰਪਨੀ ਦਾ ਪ੍ਰਸ਼ਾਸਨਿਕ ਦਫਤਰ ਸੀ। ਇਹ ਕੰਪਨੀ ਨਗਰ ਨਿਗਮ ਵੱਲੋਂ ਸਾਈਟ ‘ਤੇ ਕੂੜੇ ਦੀ ਪ੍ਰੋਸੈਸਿੰਗ ਅਤੇ ਨਿਪਟਾਰਾ ਕਰ ਰਹੀ ਸੀ। ਇਹ ਖਦਸ਼ਾ ਹੈ ਕਿ ਘਟਨਾ ਦੇ ਸਮੇਂ ਲਗਭਗ 16 ਕਰਮਚਾਰੀ ਦਫਤਰ ਦੇ ਅੰਦਰ ਸਨ, ਜਿਨ੍ਹਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ।।

ਜੰਗੀ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ, ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸਾਂ ਅਤੇ ਹੋਰ ਆਫ਼ਤ ਰਾਹਤ ਏਜੰਸੀਆਂ ਮੌਕੇ ‘ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੇ ਗਏ ਹਨ। ਐਨਡੀਆਰਐਫ ਦੀ ਇੱਕ ਟੀਮ ਵੀ ਘਟਨਾ ਸਥਾਨ ‘ਤੇ ਪਹੁੰਚ ਗਈ ਹੈ ਅਤੇ ਮਲਬਾ ਹਟਾਉਣ ਅਤੇ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਚਾਅ ਕਾਰਜ ਪੂਰਾ ਹੋਣ ਤੋਂ ਬਾਅਦ ਹੀ ਨੁਕਸਾਨ ਅਤੇ ਜਾਨੀ ਨੁਕਸਾਨ ਦੀ ਸਹੀ ਹੱਦ ਦਾ ਪਤਾ ਲੱਗੇਗਾ।

NO COMMENTS

LEAVE A REPLY

Please enter your comment!
Please enter your name here

Exit mobile version